ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤਕ ਕੰਬਾਇਨ ਨਾਲ ਵਾਢੀ ਕਰਨ ਦੀ ਮਿਲੀ ਆਗਿਆ

Friday, Apr 10, 2020 - 08:36 PM (IST)

ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤਕ ਕੰਬਾਇਨ ਨਾਲ ਵਾਢੀ ਕਰਨ ਦੀ ਮਿਲੀ ਆਗਿਆ

ਮੋਹਾਲੀ, (ਨਿਆਮੀਆਂ)— ਸੀ. ਆਰ. ਪੀ. ਸੀ. 1973 ਦੀ ਧਾਰਾ 144 (1974 ਦੀ ਧਾਰਾ 2) ਦੇ ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਜ਼ਿਲ੍ਹੇ 'ਚ ਸ਼ਾਮ 7 ਵਜੇ ਤੋਂ 6 ਵਜੇ ਦੇ ਵਿਚਕਾਰ ਕੰਬਾਈਨ ਨਾਲ ਵਾਢੀ ਕਰਨ 'ਤੇ ਪਾਬੰਦੀ ਲਗਾਈ ਹੈ। ਹਾਲਾਂਕਿ, ਵਾਢੀ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤਕ ਕੀਤੀ ਜਾ ਸਕਦੀ ਹੈ। ਹੁਕਮਾਂ 'ਚ ਕਿਹਾ ਗਿਆ ਹੈ ਕਿ ਵਾਢੀ ਦਾ ਕੰਮ ਕਰਨ ਵਾਲੇ ਵਿਅਕਤੀ 2 ਮੀਟਰ ਦੀ ਸਮਾਜਕ ਦੂਰੀ ਨੂੰ ਸਖਤੀ ਨਾਲ ਕਾਇਮ ਰੱਖਣਗੇ। ਇਸ ਤੋਂ ਇਲਾਵਾ ਕਣਕ ਦੀ ਨਾੜ ਸਾੜਨ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ।
ਹੁਕਮਾਂ ਅਨੁਸਾਰ ਕੰਬਾਈਨਾਂ ਨੂੰ ਉਦੋਂ ਤਕ ਇਸਤੇਮਾਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਦੋਂ ਤਕ ਵਾਢੀ ਕਰਨ ਵਾਲੇ ਸੁਪਰ ਐੱਸ. ਐੱਮ. ਐੱਸ. ਉਪਕਰਣਾਂ ਨਹੀਂ ਲਗਾ ਲੈਂਦੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਇਹ ਯਕੀਨੀ ਬਣਾਉਣਗੇ ਕਿ ਪਿੰਡਾਂ 'ਚ ਕਣਕ ਦੀ ਅਗੇਤੀ, ਮੱਧਮ ਤੇ ਬਾਅਦ 'ਚ ਬਿਜਾਈ ਨੂੰ ਧਿਆਨ 'ਚ ਰੱਖਦਿਆਂ ਕੰਬਾਈਨਾਂ ਨੂੰ ਰੋਟੇਸ਼ਨਲ ਢੰਗ ਨਾਲ ਵਰਤਿਆ ਜਾਵੇ। ਇਹ ਹੁਕਮ 10 ਅਪ੍ਰੈਲ ਤੋਂ 9 ਜੂਨ 2020 ਤਕ ਲਾਗੂ ਰਹਿਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਸੂਬੇ ਦੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵਰਤੋਂ ਤੋਂ ਪਹਿਲਾਂ ਕੰਬਾਇਨਾਂ ਨੂੰ ਲਾਜ਼ਮੀ ਤੌਰ 'ਤੇ ਸੈਨੇਟਾਈਜ਼ ਕੀਤਾ ਜਾਵੇ।


author

KamalJeet Singh

Content Editor

Related News