ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ

02/02/2022 4:20:59 PM

ਜਲੰਧਰ/ਮਾਨਸਾ— ਮਾਨਸਾ ਵਿਖੇ ਆਪਣੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 5 ਸਾਲ ਪਹਿਲਾਂ ਜਿਹੜੀ ਸਰਕਾਰ ਬਣੀ ਸੀ, ਉਹ ਤਾਂ ਝੂਠੀ ਸਰਕਾਰ, ਝੂਠੇ ਲਾਅਰੇ ਲਗਾਉਣ ਅਤੇ ਝੂਠੇ ਵਾਅਦਿਆਂ ਵਾਲੀ ਸੀ। 5 ਸਾਲ ਪਹਿਲਾਂ ਸੱਤਾ ’ਚ ਆਈ ਕਾਂਗਰਸ ਦੀ ਸਰਕਾਰ ਨੇ ਬਹੁਤ ਸਾਰੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਕਰਜ਼ ਮੁਆਫ਼ੀ ਨੂੰ ਲੈ ਕੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਪੰਜਾਬ ’ਚ ਕਿਸੇ ਵੀ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ, ਡਰੱਗ ਮਾਫ਼ੀਆ ’ਤੇ ਸ਼ਿਕੰਜਾ ਕੱਸਣ ਲਈ ਦਿੱਤੇ ਸਖ਼ਤ ਨਿਰਦੇਸ਼

PunjabKesariਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟਿਆ ਅਤੇ ਹੁਣ ਮੁੱਖ ਮੰਤਰੀ ਚੰਨੀ ਸਾਬ੍ਹ ਵੱਡੀਆਂ-ਵੱਡੀਆਂ ਮੋਹਰਾਂ ਲਗਾ ਰਹੇ ਹਨ। ਜਦੋਂ ਚੰਨੀ ਸਾਬ੍ਹ ਮਾਨਸਾ ’ਚ ਆਏ ਸਨ ਤਾਂ ਧਰਨਿਆਂ ’ਤੇ ਬੈਠੇ ਬੇਰੋਜ਼ਗਾਰਾਂ ’ਤੇ ਡਾਂਗਾ ਵਰਾਈਆਂ ਗਈਆਂ ਸਨ। ਇਥੋਂ ਤੱਕ ਕਿ ਬੱਸਾਂ ’ਚ ਧੱਕੇ ਕੇ ਡਾਂਗਾ ਮਾਰੀਆਂ ਗਈਆਂ ਸਨ। ਇਹ ਸਭ ਸਾਰੇ ਦੇਸ਼ ਨੇ ਵੇਖਿਆ।  ਮੁੱਖ ਮੰਤਰੀ ਚੰਨੀ ਦੇ ਰਿਸ਼ੇਤਦਾਰ ਘਰੋਂ ਈ. ਡੀ. ਵੱਲੋਂ ਮਾਰੀ ਗਈ ਰੇਡ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੰਨੀ ਸਾਬ੍ਹ ਆਪਣੇ ਆਪ ਨੂੰ ਗ਼ਰੀਬ ਕਹਾਉਂਦੇ ਹਨ ਅਤੇ ਇਨ੍ਹਾਂ ਦੇ ਰਿਸ਼ਤੇਦਾਰ ਦੇ ਘਰੋਂ ਹੀ ਕਰੀਬ 11 ਕਰੋੜ ਰੁਪਏ ਬਰਾਮਦ ਹੋਏ। ਚੰਨੀ ਸਾਬ੍ਹ ਦੇ ਇਕ ਰਿਸ਼ਤੇਦਾਰ ਦੇ ਇਕ ਦਿਨ ਰੇਡ ਵੱਜੀ ਤਾਂ ਇਕ ਦਿਨ ’ਚ 11 ਕਰੋੜ ਰੁਪਏ ਬਰਾਮਦ ਹੋ ਗਏ। 111 ਦਿਨ ਦੀ ਸਰਕਾਰ ਵਿਚ ਮੁੱਖ ਮੰਤਰੀ ਚੰਨੀ ਦੇ ਕਿੰਨੇ ਰਿਸ਼ਤੇਦਾਰਾਂ ਦੋ ਕੋਲ ਪਤਾ ਨਹੀਂ ਕਿੰਨਾ ਪੈਸਾ ਇਕੱਠਾ ਹੋ ਗਿਆ ਹੋਣਾ ਹੈ।

ਇਹ ਵੀ ਪੜ੍ਹੋ: ਕਬਾੜ ਚੁਗਣ ਵਾਲੀ ਬਜ਼ੁਰਗ ਬੀਬੀ ਨੂੰ ਕੁੱਟ-ਕੁੱਟ ਸਰੀਰ 'ਤੇ ਪਾਏ ਨੀਲ, ਝੋਲੇ ਦੀ ਤਲਾਸ਼ੀ ਲਈ ਤਾਂ ਖੁੱਲ੍ਹੀਆਂ ਅੱਖਾਂ

PunjabKesari

ਉਨ੍ਹਾਂ ਕਿਹਾ ਕਿ ਗ਼ਰੀਬ ਦੇ ਘਰੋਂ ਤਾਂ 11 ਹਜ਼ਾਰ ਵੀ ਨਹੀਂ ਮਿਲਦੇ ਹਨ, ਇਨ੍ਹਾਂ ਦੇ ਰਿਸ਼ਤੇਦਾਰ ਦੇ ਘਰੋਂ ਤਾਂ 11 ਕਰੋੜ ਰੁਪਏ ਬਰਾਮਦ ਹੋ ਗਏ। ਮੁੱਖ ਮੰਤਰੀ ਚੰਨੀ ਨੇ ਲੋਕਾਂ ਦੇ ਮਸਲੇ ਤਾਂ ਕੀ ਹੱਲ ਕਰਨੇ ਸਨ ਇਹ ਤਾਂ ਆਪਣਾ ਹੀ ਮਸਲਾ ਹੱਲ ਕਰ ਗਏ ਹਨ। ਉਥੇ ਹੀ ਅਰਵਿੰਦ ਕੇਜਰੀਵਾਲ ’ਤੇ ਵੀ ਬੀਬੀ ਬਾਦਲ ਨੇ ਤਿੱਖੇ ਨਿਸ਼ਾਨੇ ਵਿੰਨ੍ਹੇ ਅਤੇ ਕੇਜਰੀਵਾਲ ’ਤੇ ਟਿਕਟਾਂ ਵੇਚਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ 5 ਸਾਲਾਂ ’ਚ ਕੇਜਰੀਵਾਲ ਤਾਂ ਕਿਤੇ ਨਜ਼ਰ ਨਹੀਂ ਆਏ ਹਨ। ਜਿੱਥੇ ਹੀ ਚੋਣਾਂ ਹੁੰਦੀਆਂ ਹਨ, ਉਥੇ ਹੀ ਕੇਜਰੀਵਾਲ ਦਿੱਲੀ ਛੱਡ ਕੇ ਪਹੁੰਚ ਜਾਂਦੇ ਹਨ ਅਤੇ ਟਿਕਟਾਂ ਵੇਚਣ ਲੱਗ ਜਾਂਦੇ ਹਨ। ਉਥੇ ਹੀ ਉਨ੍ਹਾਂ ਆਪਣੀ ਸਰਕਾਰ ਵੇਲੇ ਦੀਆਂ ਕਾਰਗੁਜ਼ਾਰੀਆਂ ਦੱਸਦੇ ਹੋਏ ਕਿਹਾ ਕਿ ਜਿਹੜੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਸਨ, ਉਹ ਬਾਦਲ ਸਾਬ੍ਹ ਦੇ ਵੇਲੇ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਪੰਜਾਬ ਵਿਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। 

ਇਹ ਵੀ ਪੜ੍ਹੋ: ਅਗਵਾ ਦੇ ਮਾਮਲੇ ਦਾ ਪਰਦਾਫ਼ਾਸ਼, ਖ਼ੁਦ ਘਰੇ ਮੁੜੇ ਨਾਬਾਲਗ ਨੇ ਦੱਸੀ ਸੱਚਾਈ ਤਾਂ ਜਾਣ ਮਾਪੇ ਵੀ ਹੋਏ ਹੈਰਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News