ਹਰਸਿਮਰਤ ਬਾਦਲ ਨੇ ਸੰਸਦ ''ਚ ਚੁੱਕਿਆ ਬਠਿੰਡਾ ਹਵਾਈ ਅੱਡੇ ਦਾ ਮੁੱਦਾ

03/31/2022 3:16:24 PM

ਨਵੀਂ ਦਿੱਲੀ : ਅੱਜ ਸੰਸਦ 'ਚ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਵਾਈ ਅੱਡੇ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਥੇ ਮੁੜ ਨਿਯਮਿਤ ਹਵਾਈ ਉਡਾਣਾਂ ਚਾਲੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ 2012-13 'ਚ ਬੜੀ ਮੁਸ਼ਕਿਲ ਨਾਲ ਬਠਿੰਡਾ 'ਚ ਏਅਰਪੋਰਟ ਖੋਲ੍ਹਿਆ ਸੀ। 200 ਕਿਲੋਮੀਟਰ ਦੇ ਘੇਰੇ 'ਚ ਆਉਂਦੇ ਹਰਿਆਣਾ, ਜੈਪੁਰ ਤੋਂ ਲੈ ਕੇ ਫਿਰੋਜ਼ਪੁਰ, ਸੰਗਰੂਰ, ਬਠਿੰਡਾ ਦੇ ਸਾਰੇ ਇਲਾਕਿਆਂ ਨੂੰ ਕਵਰ ਕਰਨ ਲਈ ਬਠਿੰਡਾ 'ਚ ਇਕੋ-ਇਕ ਇਹ ਏਅਰਪੋਰਟ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਨੌਕਰੀ ਲੱਭਣ ਦੇ ਚਾਹਵਾਨ ਬਜ਼ੁਰਗਾਂ ਲਈ ਸਰਕਾਰ ਸ਼ੁਰੂ ਕਰੇਗੀ ਆਨਲਾਈਨ ਜੌਬ ਪੋਰਟਲ

ਬਠਿੰਡਾ ਦੀਆਂ ਖੂਬੀਆਂ ਗਿਣਾਉਂਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਇਥੇ ਆਰਮੀ ਕੰਟੋਨਮੈਂਟ, ਏਅਰਫੋਰਸ ਸਟੇਸ਼ਨ, ਏਮਜ਼, ਸੈਂਟਰਲ ਯੂਨੀਵਰਸਿਟੀ, ਆਇਲ ਰਿਫਾਈਨਰੀ, 3-3 ਥਰਮਲ ਪਲਾਂਟ ਹਨ ਤੇ 2013 'ਚ ਏਅਰਪੋਰਟ ਬਣ ਕੇ ਤਿਆਰ ਹੋ ਗਿਆ ਤੇ 2016 'ਚ ਜਾ ਕੇ ਫਲਾਈਟਾਂ ਸ਼ੁਰੂ ਹੋਈਆਂ। ਦਿੱਲੀ ਤੋਂ ਬਠਿੰਡਾ ਤੇ ਜੰਮੂ ਤੱਕ ਫਲਾਈਟਾਂ ਫੁੱਲ ਜਾਂਦੀਆਂ ਸਨ ਪਰ ਇਕਦਮ ਨਵੰਬਰ 2020 'ਚ ਸਾਰੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਸਬੰਧਿਤ ਲੋਕਾਂ ਦੇ ਬਿਜ਼ਨੈੱਸ ਦਾ ਵੀ ਨੁਕਸਾਨ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਬਣਨਗੀਆਂ NRI ਲਈ ਵਿਸ਼ੇਸ਼ ਅਦਾਲਤ

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੇ ਵੀ ਟਰਾਂਸਪੋਰਟ ਬੰਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮੈਂ ਪੁੱਛਣਾ ਚਾਹੁੰਦੀ ਹਾਂ ਕੀ ਉਨ੍ਹਾਂ ਲੋਕਾਂ ਲਈ ਟਰਾਂਸਪੋਰਟ ਚਾਲੂ ਕਰਨ ਲਈ ਕੋਈ ਪ੍ਰਸਤਾਵ ਭੇਜਿਆ ਹੈ, ਜੇ ਨਹੀਂ ਭੇਜਿਆ ਤਾਂ ਕੀ ਇਹ ਸਰਕਾਰ ਬਠਿੰਡਾ ਹਵਾਈ ਅੱਡੇ 'ਤੇ ਫਿਰ ਫਲਾਈਟਾਂ ਚਾਲੂ ਕਰਨ ਦਾ ਕੰਮ ਸ਼ੁਰੂ ਕਰੇਗੀ ਜਾਂ ਨਹੀਂ ਅਤੇ ਜੇ ਕਰੇਗੀ ਤਾਂ ਕਿੰਨੇ ਸਮੇਂ 'ਚ ਕਰੇਗੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਰਤਾਂ ਬਣੀਆਂ 2 ਕਰੋੜ ਘਰਾਂ ਦੀਆਂ ਮਾਲਕਣ : PM ਮੋਦੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News