ਭਾਜਪਾ ਨਾਲੋਂ ਕਿਉਂ ਰਿਸ਼ਤਾ ਨੀ ਤੋੜ ਰਿਹਾ ''ਅਕਾਲੀ ਦਲ'', ਬੀਬਾ ਬਾਦਲ ਨੇ ਦਿੱਤਾ ਜਵਾਬ

9/19/2020 3:29:11 PM

ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਬੀਬੀ ਹਰਸਿਮਰਤ ਬਾਦਲ ਵੱਲੋਂ ਕੇਂਦਰੀ ਮੰਤਰੀ ਵੱਜੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਜੇਕਰ ਅਕਾਲੀ ਦਲ ਕਿਸਾਨਾਂ ਦੇ ਨਾਲ ਖੜ੍ਹਾ ਹੈ ਤਾਂ ਫਿਰ ਭਾਜਪਾ ਨਾਲੋਂ ਰਿਸ਼ਤਾ ਕਿਉਂ ਨਹੀਂ ਤੋੜ ਦਿੰਦਾ।

ਇਹ ਵੀ ਪੜ੍ਹੋ : 'ਪ੍ਰਤੀਯੋਗੀ ਪ੍ਰੀਖਿਆਵਾਂ' ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਫ਼ਤ ਮਿਲਣਗੀਆਂ ਕਿਤਾਬਾਂ

ਇਸ ਬਾਰੇ 'ਜਗਬਾਣੀ' ਨਾਲ ਖ਼ਾਸ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਜਵਾਬ ਦਿੱਤਾ ਹੈ ਕਿ ਇਹੋ ਜਿਹੇ ਫ਼ੈਸਲੇ ਬਹੁਤ ਵੱਡੇ ਪੱਧਰ ਦੇ ਹੁੰਦੇ ਹਨ, ਜਿਨ੍ਹਾਂ ਬਾਰੇ ਪਾਰਟੀ ਦੀ ਲੀਡਰਸ਼ਿਪ ਜਾਂ ਕੋਰ ਕਮੇਟੀ ਸੋਚ-ਵਿਚਾਰ ਕਰਕੇ ਫ਼ੈਸਲਾ ਲੈਂਦੀ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਾਣੋ ਕੀ ਬੋਲੇ 'ਬੀਬੀ ਬਾਦਲ'

ਉਨ੍ਹਾਂ ਕਿਹਾ ਕਿ ਜਦੋਂ ਵਾਜਪਾਈ ਸਾਹਿਬ ਦੇ ਸਮੇਂ 'ਤੇ ਬਾਦਲ ਸਾਹਿਬ ਨੇ ਇਹ ਗਠਜੋੜ ਕੀਤਾ ਸੀ ਤਾਂ ਉਸ ਸਮੇਂ ਪੰਜਾਬ ਬਹੁਤ ਹੀ ਕਾਲੇ ਦੌਰ 'ਚੋਂ ਲੰਘ ਰਿਹਾ ਸੀ, ਜਿਸ ਨੂੰ ਸੁਣ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਅਤੇ ਇਸ ਤੋਂ ਪਾਰਟੀ ਪਿੱਛੇ ਨਹੀਂ ਹਟ ਸਕਦੀ ਪਰ ਇਸ ਦੇ ਨਾਲ ਹੀ ਕਿਸਾਨ ਵੀ ਸੂਬੇ ਦੀ ਜਿੰਦ-ਜਾਨ ਹਨ ਅਤੇ ਪੰਜਾਬ ਦਾ ਕੇਂਦਰ ਬਿੰਦੂ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ : ਹੋਟਲਾਂ 'ਚ ਵਿਆਹ ਸਮਾਰੋਹ ਅਤੇ ਕਾਨਫਰੰਸਾਂ ਲਈ ਬੁਕਿੰਗ ਸ਼ੁਰੂ

ਇਸ ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ 'ਚ ਹੋਵੇਗਾ ਅਤੇ ਪਾਰਟੀ ਅਜਿਹਾ ਕੋਈ ਵੀ ਫ਼ੈਸਲਾ ਨਹੀਂ ਕਰੇਗੀ, ਜੋ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕਣ ਵਾਲਾ, ਚੋਣਾਂ ਦੇ ਮਨੋਰਥ ਵਾਲਾ ਜਾਂ ਫਿਰ ਭਾਈਵਾਲ ਪਾਰਟੀ ਨੂੰ ਦੇਖਣ ਵਾਲਾ ਹੋਵੇਗਾ। 


Babita

Content Editor Babita