''ਆਪ'' ਦੇ ਇਸ਼ਾਰਿਆਂ ''ਤੇ ਬੋਲ ਰਿਹੈ ਜ਼ੋਰਾ ਸਿੰਘ : ਹਰਸਿਮਰਤ ਬਾਦਲ
Friday, Jan 11, 2019 - 05:42 PM (IST)

ਮਾਨਸਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਸਟਿਸ (ਰਿਟਾ.) ਜ਼ੋਰਾ ਸਿੰਘ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਜ਼ੋਰਾ ਸਿੰਘ ਖੁਦ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ 'ਤੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੋਰਾ ਸਿੰਘ 'ਆਪ' ਤੋਂ ਸੀਟ ਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਨਵੀਆਂ-ਨਵੀਆਂ ਪਾਰਟੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਸਜ਼ਾ 'ਤੇ ਪਾਰਟੀਆਂ ਚੁੱਪ ਕਿਉਂ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਸਜ਼ਾ ਮਿਲਣ 'ਤੇ ਅਕਾਲੀ ਦਲ ਨੇ ਅਰਦਾਸ ਕੀਤੀ ਸੀ।