ਕੈਪਟਨ ਦੇ ਰਾਜ ''ਚ ਵਧਿਆ ਕ੍ਰਾਈਮ ਦਾ ਗ੍ਰਾਫ : ਹਰਸਿਮਰਤ
Monday, Sep 18, 2017 - 07:10 PM (IST)
ਮਾਨਸਾ (ਅਮਰਜੀਤ ਚਾਹਲ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ 'ਚ ਕੈਪਟਨ ਸਰਕਾਰ ਆਉਣ ਨਾਲ ਸੂਬੇ 'ਚ ਕ੍ਰਾਈਮ ਦਾ ਗ੍ਰਾਫ ਵੱਧ ਗਿਆ ਹੈ। ਬੀਬੀ ਬਾਦਲ ਨੇ ਮਾਨਸਾ ਦੇ ਪਿੰਡ ਚਹਿਲਾ ਵਾਲੀ ਵਿਖੇ ਸਾਬਕਾ ਸਰਪੰਚ ਦੇ ਬੇਟੇ ਦੇ ਕਤਲ 'ਤੇ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।
ਬੀਬੀ ਹਰਸਿਮਰਤ ਨੇ ਦਿਨ-ਬ-ਦਿਨ ਵੱਧ ਰਹੀਆਂ ਕਿਸਾਨ ਖੁਦਕੁਸ਼ੀਆਂ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ, ਮੁੱਦਾ ਭਾਵੇਂ ਕਿਸਾਨ ਕਰਜ਼ ਮੁਆਫੀ ਦਾ ਹੋਵੇ ਜਾਂ ਬੁਢਾਪਾ ਪੈਨਸ਼ਨ ਦਾ ਸਰਕਾਰ ਨੇ ਸਾਰੀਆਂ ਸਹੂਲਤਾਂ ਬੰਦ ਕੀਤੀਆਂ ਹੋਈਆਂ ਹਨ।
