ਵੋਟਾਂ ਪਵਾਉਣ ਲਈ ਭਾਜਪਾ ਲੈ ਰਹੀ ਵੈਕਸੀਨ ਦਾ ਸਹਾਰਾ : ਹਰਸਿਮਰਤ

Friday, Oct 23, 2020 - 01:21 AM (IST)

ਵੋਟਾਂ ਪਵਾਉਣ ਲਈ ਭਾਜਪਾ ਲੈ ਰਹੀ ਵੈਕਸੀਨ ਦਾ ਸਹਾਰਾ : ਹਰਸਿਮਰਤ

ਜਲੰਧਰ: ਬਿਹਾਰ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਪੱਤਰ 'ਚ ਕੋਰੋਨਾ ਵੈਕਸੀਨ ਮੁਫਤ 'ਚ ਲਗਾਏ ਜਾਣ ਦੇ ਵਾਅਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਹਰਸਿਮਰਤ ਨੇ ਇਸੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਹਰਸਿਮਰਤ ਨੇ ਟਵੀਟ ਕਰ ਕਿਹਾ ਕਿ ਕੀ ਸਿਰਫ ਬਿਹਾਰ 'ਚ ਹੀ ਮੁਫਤ ਵੈਕਸੀਨ ਦਿੱਤੀ ਜਾਵੇਗੀ? ਕੀ ਪੂਰੇ ਦੇਸ਼ ਦੇ ਲੋਕ ਸਮਾਨ ਨਾਗਰਿਕ ਨਹੀਂ ਹਨ। ਉਨ੍ਹਾਂ ਨੇ ਭਾਜਪਾ ਦੇ ਇਸ ਐਲਾਨ ਨੂੰ ਅਨੈਤਿਕ ਦੱਸਦੇ ਹੋਏ ਕਿਹਾ ਕਿ ਜਾਨ ਬਚਾਉਣ ਵਾਲੇ ਟੀਕੇ ਨੂੰ ਵੋਟਾਂ ਲਈ ਉਪਕਰਣ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।


author

Deepak Kumar

Content Editor

Related News