ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ
Saturday, Dec 10, 2022 - 10:39 PM (IST)
ਬੁਢਲਾਡਾ (ਮਨਜੀਤ) : ਮੁੱਖ ਮੰਤਰੀ ਜੀ ਪੰਜਾਬ ਦੇ ਲੋਕਾਂ ਨਾਲ ਹੁਣ ਕਾਮੇਡੀ ਕਰਨੀ ਬੰਦ ਕਰ ਦਿਓ। ਸੂਬੇ ਦੇ ਜੋ ਹਾਲਾਤ ਅੱਜ ਹਨ, ਉਸ ਨੂੰ ਦੇਖ ਕੇ ਲੋਕ ਡਰ ਅਤੇ ਭੈਅ ਮਹਿਸੂਸ ਕਰਨ ਲੱਗੇ ਹਨ। ਸੂਬਾ ਲਾਵਾਰਿਸ ਛੱਡ ਕੇ ਹੋਰਨਾਂ ਸੂਬਿਆਂ ’ਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹੋ। ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਬੁਢਲਾਡਾ ਵਿਖੇ ਮਾ. ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੱਜ ਗੈਂਗਸਟਰਾਂ, ਕਤਲੋਗਾਰਤ, ਲੁੱਟ-ਖਸੁੱਟ ਵਾਲਾ ਸੂਬਾ ਬਣ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਗਾਰੰਟੀ ’ਤੇ CM ਮਾਨ ਦਾ ਵੱਡਾ ਬਿਆਨ, ਤਰਨਤਾਰਨ ’ਚ ਥਾਣੇ ’ਤੇ ਹਮਲਾ, ਪੜ੍ਹੋ Top 10
ਉਨ੍ਹਾਂ ਕਿਹਾ ਕਿ ਪੰਜਾਬ ਦੇ ਜੋ ਅੱਜ ਹਾਲਾਤ ਹਨ, ਉਹ ਪਿਛਲੇ 50 ਸਾਲਾਂ ’ਚ ਕਿਤੇ ਦੇਖਣ ਨੂੰ ਨਹੀਂ ਮਿਲੇ। ਸੂਬੇ ’ਚ ਅੱਜ ਗੈਂਗਸਟਰਾਂ ਦਾ ਰਾਜ ਹੋ ਚੁੱਕਾ ਹੈ। ਪੰਜਾਬ ਕਤਲ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪੈਸਾ ਹੋਰਨਾਂ ਸੂਬਿਆਂ ’ਚ ਝੂਠ ਬੋਲ ਕੇ ਵਹਾਇਆ ਜਾ ਰਿਹਾ ਹੈ। ਹਿਮਾਚਲ ਅਤੇ ਗੁਜਰਾਤ ਦੇ ਲੋਕਾਂ ਨੇ ਦੱਸ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੀ ਝੂਠੀ ਸਿਆਸਤ ’ਚ ਨਹੀਂ ਆਉਣ ਵਾਲੇ। ਹਰਸਿਮਰਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਪੰਜਾਬ ਨੂੰ ਸੰਭਾਲੋ। ਪੰਜਾਬ ਕੋਈ ਕਾਮੇਡੀ ਨਹੀਂ ਹੈ। ਤੁਸੀਂ ਇਸ ਨੂੰ ਕਾਮੇਡੀ ਸਮਝ ਕੇ ਹੋਰਨਾਂ ਸੂਬਿਆਂ ਦੀ ਸੈਰ ਕਰਨ ’ਤੇ ਲੱਗੇ ਹੋਏ ਹੋ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
ਬੀਬਾ ਬਾਦਲ ਸ਼ਨੀਵਾਰ ਨੂੰ ਪਿੰਡ ਖੜਕ ਸਿੰਘ ਵਾਲਾ ਵਿਖੇ ਲਾਲੀ ਸਿੰਘ ਖੜਕ ਸਿੰਘ ਵਾਲਾ ਦੇ ਪਤਨੀ ਦੇ ਦਿਹਾਂਤ, ਪਿੰਡ ਦਲੇਲ ਸਿੰਘ ਵਾਲਾ ਵਿਖੇ ਕਿਰਪਾਲ ਸਿੰਘ ਦੇ ਦਿਹਾਂਤ, ਬੁਢਲਾਡਾ ਦੇ ਵਾਰਡ ਨੰ. 1 ਵਿਖੇ ਹਰਬੰਸ ਕੌਰ ਦੇ ਦਿਹਾਂਤ, ਵਾਰਡ ਨੰ. 2 ਵਿਖੇ ਗੁਰਨਾਮ ਸਿੰਘ ਦੇ ਦਿਹਾਂਤ, ਵਾਰਡ ਨੰ. 3 ਵਿਖੇ ਆਸ ਕੌਰ ਦੇ ਦਿਹਾਂਤ, ਵਾਰਡ ਨੰ. 9 ਵਿਖੇ ਗਿਆਨੀ ਗੁਰਬਖਸ ਸਿੰਘ ਦੇ ਦਿਹਾਂਤ, ਵਾਰਡ ਨੰ. 10 ਵਿਖੇ ਕਰਮ ਸਿੰਘ ਦੇ ਦਿਹਾਂਤ ’ਤੇ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨਾਲ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਫਫੜੇ, ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ, ਸ਼ਾਮ ਲਾਲ ਧਲੇਵਾਂ, ਕਾਕਾ ਅਮਰਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਕੌਰ ਸੁੱਖੀ, ਪ੍ਰਧਾਨ ਕਰਮਜੀਤ ਸਿੰਘ, ਮਾਘੀ, ਗੁਰਦਿਆਲ ਸਿੰਘ ਦਿਆਲਾ ਅਚਾਨਕ, ਗੁਰਚਰਨ ਸਿੰਘ ਅਨੇਜਾ, ਜਸਵੀਰ ਸਿੰਘ ਜੱਸੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਦੇ ਨਵੇਂ CM ਬਣੇ ਸੁਖਵਿੰਦਰ ਸੁੱਖੂ, ਉਪ ਮੁੱਖ ਮੰਤਰੀ ਦੇ ਨਾਂ ਦਾ ਵੀ ਹੋਇਆ ਐਲਾਨ