ਬੀਬੀ ਬਾਦਲ ਨੇ ਵੱਖ-ਵੱਖ ਪੀੜਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

Monday, Aug 16, 2021 - 08:32 PM (IST)

ਬੀਬੀ ਬਾਦਲ ਨੇ ਵੱਖ-ਵੱਖ ਪੀੜਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

ਮਾਨਸਾ(ਸੰਦੀਪ ਮਿੱਤਲ)- ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਹੋਈਆਂ ਅਚਨਚੇਤ ਮੌਤਾਂ ਕਾਰਨ ਪੀੜਤ ਪਰਿਵਾਰਾਂ ਨੂੰ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਬੁਰਜ ਰਾਠੀ ਤੋਂ ਰਾਜਵੀਰ ਸਿੰਘ ਮਾਨ ਦੇ ਅਕਾਲ ਚਲਾਣਾ ਹੋਣ 'ਤੇ ਨਛੱਤਰ ਸਿੰਘ ਸਾਬਕਾ ਸਰਪੰਚ ਜੋ ਅਧਰੰਗ ਕਾਰਨ ਬਿਮਾਰ ਹਨ, ਉਨ੍ਹਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

PunjabKesari

ਇਹ ਵੀ ਪੜ੍ਹੋ : ਗਲੀ ’ਚ ਟੈਂਕਰ ਖੜ੍ਹਾ ਕਰਨ ਨੂੰ ਲੈ ਕੇ ਹੋਈ ਤਕਰਾਰ, ਵਿਅਕਤੀ ਨੂੰ ਕੁੱਟ-ਕੁੱਟ ਮਾਰ ’ਤਾ

ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਝੱਬਰ ਨਾਲ ਉਨ੍ਹਾਂ ਦੇ ਮਾਤਾ ਪਿਤਾ ਦੇ ਅਕਾਲ ਚਲਾਣਾ ਕਰਨ ਅਤੇ ਮਾਸਟਰ ਸੁਖਦੇਵ ਸਿੰਘ ਜੋਗਾ ਦੇ ਪੁੱਤਰ ਦੀ ਮੌਤ, ਗੁਰਜਿੰਦਰ ਸਿੰਘ ਬੱਗਾ ਸਾਬਕਾ ਸਰਪੰਚ ਦੀ ਮਾਤਾ ਦੀ ਮੌਤ, ਪਿੰਡ ਅਲੀਸ਼ੇਰ ਖੁਰਦ ਤੋਂ ਜਥੇਦਾਰ ਗੁਰਦਿਆਲ ਸਿੰਘ ਜੋ ਬਿਮਾਰ ਸਨ, ਉਨ੍ਹਾਂ ਦੀ ਸਿਹਤ ਸਬੰਧੀ ਜਾਣਿਆ। ਰਾਜਪਾਲ ਸਿੰਘ ਨੰਬਰਦਾਰ ਪਿੰਡ ਅਲੀਸ਼ੇਰ ਕਲਾਂ ਦੇ ਪੁੱਤਰ ਦੀ ਮੌਤ, ਮਾਨਸਾ ਤੋਂ ਮਹਿੰਦਰ ਸਿੰਘ ਪਟਵਾਰੀ, ਮੰਗਤ ਰਾਮ ਅਰੋੜਾ ਅਤੇ ਬਲਵੰਤ ਸਿੰਘ ਭਾਈਦੇਸਾ ਦੇ ਅਕਾਲ ਚਲਾਣੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ।

ਇਹ ਵੀ ਪੜ੍ਹੋ : ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ

ਇਸ ਮੌਕੇ ਜਗਦੀਪ ਨਕੱਈ, ਗੁਰਮੇਲ ਸਿੰਘ ਫਫੜੇ, ਪ੍ਰੇਮ ਅਰੋੜਾ, ਗੁਰਮੇਲ ਠੇਕੇਦਾਰ, ਗੁਰਪ੍ਰੀਤ ਸਿੰਘ ਚਹਿਲ, ਸਿਮਰਜੀਤ ਕੌਰ ਸਿੰਮੀ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।


author

Bharat Thapa

Content Editor

Related News