ਹਰਸਿਮਰਤ ਬਾਦਲ ਦਾ ਨਵਜੋਤ ਸਿੱਧੂ 'ਤੇ ਵੱਡਾ ਹਮਲਾ, ਦੱਸਿਆ ਭਗੌੜਾ

Wednesday, Jan 26, 2022 - 05:13 PM (IST)

ਹਰਸਿਮਰਤ ਬਾਦਲ ਦਾ ਨਵਜੋਤ ਸਿੱਧੂ 'ਤੇ ਵੱਡਾ ਹਮਲਾ, ਦੱਸਿਆ ਭਗੌੜਾ

ਮਜੀਠਾ (ਵੈੱਬ ਡੈਸਕ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਨਵਜੋਤ ਸਿੱਧੂ 'ਤੇ ਵੱਡਾ ਹਮਲਾ ਕਰਦਿਆਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ। ਹਰਸਿਮਰਤ ਬਾਦਲ ਨੇ ਕਿਹਾ ਕਿ ਬੜੀ ਜਲਦੀ ਇਹ ਸਾਬਤ ਵੀ ਹੋ ਜਾਵੇਗਾ ਕਿਉਂਕਿ ਨਵਜੋਤ ਸਿੱਧੂ ਪੰਜਾਬ 'ਚੋਂ ਭੱਜਣ ਵਾਲਾ ਹੈ।ਉਨ੍ਹਾਂ ਕਿਹਾ ਕਿ ਜਿਹੜਾ ਕ੍ਰਿਕਟ ਫੀਲਡ ਤੋਂ ਭੱਜ ਗਿਆ ਸੀ, ਆਪਣੀ ਰਾਜ ਸਭਾ ਸੀਟ ਤੋਂ ਭੱਜ ਗਿਆ ਸੀ, ਮੰਤਰੀ ਦੀ ਜ਼ਿੰਮੇਵਾਰੀ ਤੋਂ ਵੀ ਭੱਜ ਗਿਆ ਸੀ ਹੁਣ ਸਿੱਧੂ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪੂਰੀ ਪਾਰਟੀ ਦਾ ਭੱਠਾ ਬਿਠਾ ਕੇ ਇਸ ਤੋਂ ਵੀ ਭੱਜਣ ਵਾਲਾ ਹੈ। 

ਇਹ ਵੀ ਪੜ੍ਹੋ : ਮਜੀਠੀਆ ਦੇ ਇਲਜ਼ਾਮ 'ਤੇ ਰੰਧਾਵਾ ਦਾ ਤਿੱਖਾ ਜਵਾਬ, ਕਿਹਾ- ਨਸ਼ਾ ਤਸਕਰ ਕੋਲੋਂ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ

ਹਰਸਿਮਰਤ ਨੇ ਕਿਹਾ ਕਿ ਸਿਰਫ਼ ਕੁਝ ਦਿਨਾਂ ਦੀ ਗੱਲ ਹੈ, ਜੇ ਸਾਡੇ ਮਾਝੇ ਦਾ ਜਰਨੈਲ (ਬਿਕਰਮ ਮਜੀਠੀਆ) ਆ ਕੇ ਨਵਜੋਤ ਸਿੱਧੂ ਦੇ ਖ਼ਿਲਾਫ਼ ਚੋਣ ਲੜ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਸਿੱਧੂ ਵੋਟਾਂ ਤੋਂ ਪਹਿਲਾਂ ਹੀ ਭੱਜ ਜਾਵੇਗਾ, ਨਹੀਂ ਤਾਂ ਲੋਕਾਂ ਨੇ ਵੋਟਾਂ ਤੋਂ ਬਾਅਦ ਇਸ ਨੂੰ ਭਜਾ ਦੇਣਾ ਹੈ।ਅੱਜ ਮਜੀਠਾ ਵਿਖੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਕ ਮਜ਼ਬੂਤ ਤੇ ਸਥਾਈ ਸਰਕਾਰ ਚਾਹੀਦੀ ਹੈ। ਖ਼ਰੀਦੋ-ਫਰੋਖ਼ਤ ਕਰਨ ਵਾਲੀਆਂ ਦਿੱਲੀ ਦੀਆਂ ਪਾਰਟੀਆਂ ਤੋਂ ਲੋਕ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਬਾਦਲ ਸਾਹਿਬ ਨੇ ਆਪਣੀ ਉਮਰ ਦੇ 70 ਸਾਲ ਲੋਕ ਸੇਵਾ 'ਚ ਲਾਏ ਤੇ ਹੁਣ ਵੀ ਹਲਕਾ ਲੰਬੀ ਦੇ ਲੋਕ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਮੁੜ ਚੋਣ ਮੈਦਾਨ ’ਚ ਉਤਰਨਗੇ ਪ੍ਰਕਾਸ਼ ਸਿੰਘ ਬਾਦਲ, ਇਸ ਹਲਕੇ ਤੋਂ ਲੜਨਗੇ ਚੋਣ

ਬਿਕਰਮ ਮਜੀਠੀਆ 'ਤੇ ਹੋਏ ਪਰਚੇ ਦੇ ਮਾਮਲੇ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਸੀ. ਐੱਮ. ਚੰਨੀ ਦੇ ਇਕ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਇਆ ਤੇ ਹੋਰ ਪਤਾ ਨਹੀਂ ਕੀ ਕੁਝ ਮਿਲਿਆ ਪਰ ਅੱਜ ਤੱਕ ਉਸ ਦੇ ਖ਼ਿਲਾਫ਼ ਨਾ ਕੋਈ FIR ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਚੋਣਾਂ ਦਾ ਕਰਕੇ ਵਿਰੋਧੀਆਂ ਨੂੰ ਟਾਰਗੈੱਟ ਕੀਤਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News