CM ਚੰਨੀ ਵੱਲੋਂ SAD ’ਤੇ ਲਾਏ ਇਲਜ਼ਾਮਾਂ ’ਤੇ ਭੜਕੇ ਹਰਸਿਮਰਤ ਬਾਦਲ, ਕੀਤੇ ਵੱਡੇ ਸਵਾਲ

Friday, Nov 12, 2021 - 08:12 PM (IST)

CM ਚੰਨੀ ਵੱਲੋਂ SAD ’ਤੇ ਲਾਏ ਇਲਜ਼ਾਮਾਂ ’ਤੇ ਭੜਕੇ ਹਰਸਿਮਰਤ ਬਾਦਲ, ਕੀਤੇ ਵੱਡੇ ਸਵਾਲ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅਕਾਲੀ ਦਲ ’ਤੇ ਲਾਏ ਇਲਜ਼ਾਮਾਂ ਨੂੰ ਲੈ ਕੇ ਚੰਨੀ ’ਤੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਸਿਰਫ ਵਿਖਾਵੇ ਵਾਲਾ ਸੀ, ਜਿਥੇ ਤੁਸੀਂ ਸ਼੍ਰੋਮਣੀ ਅਕਾਲੀ ਦੇ ਵਿਧਾਇਕਾਂ ਨੂੰ ਅੰਦਰ ਜਾ ਕੇ ਲੋਕਾਂ ਦੇ ਮੁੱਦੇ ਕਿਸੇ ਨੂੰ ਨਹੀਂ ਉਠਾਉਣ ਦਿੱਤੇ। ਤੁਸੀਂ ਸਿਰਫ ਆਪਣੀ ਪਿੱਠ ਨੂੰ ਥਪਥਪਾਉਣ ਵਾਸਤੇ ਵਨ ਸਾਈਡਿਡ ਮੋਨੋਲੋਗ ਦਿੱਤਾ। ਉਸ ਮੋਨੋਲੋਗ ’ਚ ਮੁੱਖ ਮੰਤਰੀ ਚੰਨੀ ਨੇ ਅਕਾਲੀ ਦਲ ’ਤੇ ਇਲਜ਼ਾਮ ਲਾਏ ਕਿ ਇਸ ਨੇ ਆਪਣੇ ਸਮੇਂ ’ਚ ਕੋਈ ਵਿਕਾਸ ਨਹੀਂ ਕੀਤਾ, ਕਿਸਾਨਾਂ ਦਾ ਮਾੜਾ ਹਾਲ ਕੀਤਾ, ਡਿਵੈੱਲਪਮੈਂਟ ਘਟ ਗਈ ਤੇ ਨਸ਼ੇ ਵੇਚੇ ਤੇ ਹੋਰ ਪਤਾ ਨਹੀਂ ਕੀ ਕੁਝ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ’ਚ ਜੋ ਵੀ ਕਾਂਗਰਸ ਦੀ ਦੇਣ ਹੈ, ਉਹ ਇਲਜ਼ਾਮ ਸਾਡੇ ’ਤੇ ਲਾਏ ਗਏ। ਇਸ ਦੌਰਾਨ ਉਨ੍ਹਾਂ ਕਿਹਾ ਜੇ ਖ਼ਜ਼ਾਨਾ ਭਰਿਆ ਹੋਇਆ ਹੈ ਤੇ ਤੁਹਾਡਾ ਵਿੱਤ ਮੰਤਰੀ ਜਦੋਂ ਸਾਡੀ ਪਾਰਟੀ ਸੀ ਤੇ ਹੁਣ ਤੁਹਾਡੀ ਪਾਰਟੀ ’ਚ ਵੀ ਇਸ ਦੀ ਸੂਈ ਇਕ ਰਿਕਾਰਡ ’ਤੇ ਫਸੀ ਹੋਈ ਹੈ ਕਿ ਖਜ਼ਾਨਾ ਖਾਲੀ ਹੈ, ਹੁਣ ਇਹ ਨਹੀਂ ਪਤਾ ਕਿ ਖਜ਼ਾਨਾ ਖਾਲੀ ਹੈ ਜਾਂ ਭਰਿਆ ਹੋਇਆ, ਤੁਸੀਂ ਝੂਠ ਬੋਲਦੇ ਹੋ ਜਾਂ ਤੁਹਾਡੇ ਵਿੱਤ ਮੰਤਰੀ।

ਇਹ ਵੀ ਪੜ੍ਹੋ : ਰਾਏਕੋਟ ਤੋਂ ਵਿਧਾਇਕ ਜਗਤਾਰ ਹਿੱਸੋਵਾਲ ਨੂੰ ਮਨਾਉਣ ਪੁੱਜੇ ‘ਆਪ’ ਵਿਧਾਇਕ ਪਰਤੇ ਬੇਰੰਗ

ਬੀਬਾ ਬਾਦਲ ਨੇ ਕਿਹਾ ਕਿ ਮੈਂ ਇਹ ਜਾਣਨਾ ਚਾਹੁੰਦੀ ਹਾਂ ਅੱਜ ਤਕ ਘਰ-ਘਰ ਨੌਕਰੀ ਕਿਉਂ ਨਹੀਂ ਮਿਲੀ, 90 ਹਜ਼ਾਰ ਕਰੋੜ ਦਾ ਹਰ ਕਿਸਾਨ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਰਜ਼ਾ ਤਾਂ ਛੱਡੋ ਘੱਟ ਤੋਂ ਘੱਟ ਜਿਹੜਾ ਮੁਆਵਜ਼ਾ ਦੇਣਾ ਹੁੰਦਾ ਹੈ, ਉਹ ਮੁਆਵਜ਼ਾ ਨਰਮੇ ਜਾਂ ਗੜਿਆਂ ਦੀ ਮਾਰ ਦਾ ਹੋਵੇ, ਉਹ ਵੀ ਨਹੀਂ ਦਿੱਤਾ। ਇਕ ਸਾਲ ਪਹਿਲਾਂ ਬੱਲੂਆਣਾ ਹਲਕੇ ’ਚ ਜਿਹੜੇ ਹੜ੍ਹ ਆਏ ਸੀ, ਤੁਹਾਡਾ ਮੰਤਰੀ ਐਲਾਨ ਕਰ ਕੇ ਗਿਆ ਸੀ, ਉਹ ਮੁਆਵਜ਼ਾ ਵੀ ਨਹੀਂ ਦਿੱਤਾ। ਕਿਸਾਨਾਂ ਨੂੰ ਡੀ. ਏ. ਪੀ. ਖਾਦ ਨਾ ਮਿਲਣ ’ਤੇ ਬੀਬਾ ਬਾਦਲ ਨੇ ਕਿਹਾ ਕਿ ਕਿਸਾਨਾਂ ’ਚ ਹਾਹਾਕਾਰ ਮਚੀ ਹੋਈ ਹੈ, ਇਸ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਇਹ ਕਾਲਾਬਾਜ਼ਾਰੀ ਤੁਹਾਡੇ ਮੰਤਰੀ ਕਰ ਰਹੇ ਹਨ ਜਾਂ ਤੁਸੀਂ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਪ੍ਰਬੰਧ ਕਰਨੇ ਤਾਂ ਇਕ ਪਾਸੇ ਤੁਸੀਂ ਕਿਸਾਨਾਂ ਵਾਸਤੇ ਕੀਤਾ ਹੀ ਕੀ ਹੈ। ਇਕ ਚੀਜ਼ ਗਿਣਾ ਦਿਓ, ਪਾਣੀ ਤੇ ਬਿਜਲੀ ਮਾਮਲਾ ਪ੍ਰਕਾਸ਼ ਸਿੰਘ ਬਾਦਲ ਨੇ ਮੁਆਫ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਦਲ ਨੇ ਮੋਟਰਾਂ ਦੇ ਕੁਨੈਕਸ਼ਨ ਤੇ ਮੰਡੀਆਂ ਬਣਾਈਆਂ। ਉਨ੍ਹਾਂ ਕਿਹਾ ਕਿ ਪਾਣੀ ਜਿਹੜਾ ਇੰਦਰਾ ਗਾਂਧੀ ਦੇ ਰਾਹੀਂ ਸੋਨੇ ਦੀ ਕਹੀ ਦੇ ਕੇ ਤੁਹਾਡੇ ਮੁੱਖ ਮੰਤਰੀ ਨੇ ਪੰਜਾਬ ’ਚੋਂ ਬਾਹਰ ਭੇਜਣ ਦਾ ਕੰਮ ਕੀਤਾ, ਉਹ ਤੁਹਾਡੀ ਹੀ ਦੇਣ ਹੈ। ਦੂਜੀ ਗੱਲ ਅੱਧਾ ਪੰਜਾਬ ਤੁਸੀਂ ਕੇਂਦਰ ਦੇ ਹਵਾਲੇ ਕਰ ਗਏ, ਇਲਜ਼ਾਮ ਸਾਡੇ ’ਤੇ ਲਾਉਂਦੇ ਹੋ ਪਰ ਤੁਹਾਡੇ ਪਹਿਲੇ ਮੁੱਖ ਮੰਤਰੀ ਕੈਪਟਨ ਨੇ ਭਾਜਪਾ ਨਾਲ ਰਲ ਕੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਤੇ ਅੱਜ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ। ਕੈਪਟਨ ਪੰਜਾਬ ਦੀ ਕਿਸਾਨੀ ਨੂੰ ਕੇਂਦਰ ਨੂੰ ਵੇਚ ਗਏ, ਤੁਸੀਂ ਕਿਹੜੇ ਘੱਟ ਨਿਕਲੇ, ਜਿਹੜਾ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਆਏ। ਯਾਦ ਕਰੋ ਜਦੋਂ ਤੁਸੀਂ ਮਿਲ ਕੇ ਆਏ ਸੀ ਅਮਿਤ ਸ਼ਾਹ ਨੂੰ ਤਾਂ ਬਾਹਰ ਆ ਕੇ ਕੀ ਕਹਿੰਦੇ ਸੀ ਕਿ ਮੈਂ ਕਿਹਾ ਕਿ ਬੀ. ਐੱਸ. ਐੱਫ. ਨੂੰ ਤਕੜਾ ਕਰੋ ਤੇ ਜਦੋਂ ਅਕਾਲੀ ਦਲ ਨੇ ਰੌਲਾ ਨਹੀਂ  ਪਾਇਆ, ਤੁਸੀਂ ਤਾਂ ਚੁੱਪ ਕਰਕੇ ਬੈਠੇ ਰਹੇ।

ਬੀਬਾ ਬਾਦਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਤਾਂ ਪੰਜਾਬ ਦੀਆਂ ਜੇਲ੍ਹਾਂ ਨੂੰ ਪਹਿਲਾਂ ਹੀ ਬੀ. ਐੱਸ. ਐੱਫ. ਦੇ ਹਵਾਲੇ ਕਰ ਗਏ, ਕੀ ਸਾਡੀ ਪੁਲਸ ਨਿਕੰਮੀ ਹੈ, ਉਸ ’ਚ ਕਾਬਲੀਅਤ ਨਹੀਂ ਹੈ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਇਹ ਪੁਲਸ ਸਾਡੇ ਟਾਈਮ ’ਚ ਪਠਾਨਕੋਟ ਤੇ ਦੀਨਾਨਗਰ ਤੋਂ ਬਾਰਡਰੋਂ ਪਾਰ ਅਟੈਕ ਹੋਇਆ ਸੀ। ਕੇਂਦਰ ਦੀ ਪੁਲਸ ਪਹੁੰਚਣ ਤੋਂ ਪਹਿਲਾਂ ਸਾਡੇ ਪੁਲਸ ਦੇ ਬਹਾਦਰ ਜਵਾਨਾਂ ਨੇ ਸਾਰੇ ਹਾਲਾਤ ’ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਲੀਡਰਸ਼ਿਪ ’ਤੇ ਡਿਪੈਂਡ ਕਰਦਾ ਕਿ ਘੋੜੇ ’ਤੇ ਬੈਠਣ ਵਾਲਾ ਘੁੜਸਵਾਰੀ ਕਿਵੇਂ ਕਰਦਾ ਹੈ। ਉਨ੍ਹਾਂ ਮੁੱਖ ਮੰਤਰੀ ’ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਤੁਸੀਂ ਆਪ ਹੀ ਇੰਨੇ ਨਿਕੰਮੇ ਹੋ ਕਿ ਸਰਕਾਰ ਚਲਾ ਹੀ ਨਹੀਂ ਸਕਦੇ, ਕੰਟਰੋਲ ਨਹੀਂ ਕਰ ਸਕਦੇ ਤਾਂ ਫਿਰ ਮੁਲਾਜ਼ਮਾਂ ਤੇ ਦੂਜਿਆਂ ’ਤੇ ਕਿਉਂ ਇਲਜ਼ਾਮ ਲਾਉਂਦੇ ਹੋ। ਅੱਜ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ ਕਿ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਨੇ ਡਿਵੈੱਲਪਮੈਂਟ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ’ਤੇ ਤੁਹਾਡੀ ਗੱਡੀ ਚੱਲਦੀ ਹੈ, ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਣੀਆਂ ਸਨ। ਮੋਹਾਲੀ ਏਅਰਪੋਰਟ ਹੋਵੇ ਜਾਂ ਹੋਰ ਕੋਈ ਏਅਰਪੋਰਟ ਹੋਵੇ, ਉਹ ਸਾਰੇ ਬਾਦਲ ਸਾਬ ਦੀ ਦੇਣ ਹਨ। ਤੁਸੀਂ ਤਾਂ ਇੰਨਾ ਵੀ ਨਹੀਂ ਕਰ ਸਕੇ ਕਿ ਜਿਹੜੇ ਜਹਾਜ਼ ਲੁਧਿਆਣੇ ਵਾਸਤੇ, ਪਠਾਨਕੋਟ, ਜਲੰਧਰ, ਬਠਿੰਡੇ ਵਾਸਤੇ ਚਲਾਏ ਸਨ, ਤੁਸੀਂ ਤਾਂ ਉਹ ਵੀ ਬੰਦ ਕਰਵਾ ਦਿੱਤੇ। ਤੁਸੀਂ ਨਵੀਆਂ ਚੀਜ਼ਾਂ ਤਾਂ ਕੀ ਚਲਾਉਣੀਆਂ ਸਨ, ਚੱਲਦੀਆਂ ਹੋਈਆਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਕੂਲ ਤੁਸੀਂ ਬੰਦ ਕਰ ਦਿੱਤੇ, ਸੇਵਾ ਕੇਂਦਰ ਤੁਸੀਂ ਬੰਦ ਕਰ ਦਿੱਤੇ। ਹਸਪਤਾਲਾਂ ’ਚ ਕੋਈ ਡਾਕਟਰ, ਸਕੂਲਾਂ ’ਚ ਕੋਈ ਟੀਚਰ ਨਹੀਂ ਹੈ, ਮੈਰੀਟੋਰੀਅਸ ਸਕੂਲ ਤੁਹਾਡੇ ਬੰਦ ਹੋ ਗਏ, ਸਕਾਲਰਸ਼ਿਪ ਤੁਹਾਡੇ ਮੰਤਰੀ ਖਾ ਗਏ।

ਕੋਵਿਡ ਵੈਕਸੀਨ ਪ੍ਰਾਈਵੇਟ ’ਚ ਵੇਚ ਗਏ। ਦੀਵਾਲੀ ’ਤੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਸਮੇਂ ’ਤੇ ਨਹੀਂ ਮਿਲੀਆਂ, ਪੇ-ਕਮਿਸ਼ਨ ਤੁਸੀਂ ਲਾਗੂ ਨਹੀਂ ਕੀਤਾ। ਸਿਰਫ ਐਲਾਨ ’ਤੇ ਐਲਾਨ ਕਰੀ ਜਾ ਰਹੇ ਹੋ। ਦੀਵਾਲੀ ’ਤੇ ਨਵਾਂ ਸ਼ੋਸ਼ਾ ਸੁਣਿਆ ਕਿ ਮੂੰਹ ’ਚ ਲੱਡੂ ਪਾ ਕੇ ਗਰੀਬ ਨੂੰ ਮਕਾਨ ਦੇ ਦਿੱਤਾ ਪਰ ਮੈਂ ਫਿਰੋਜ਼ਪੁਰ ਤੋਂ ਬੱਲੂਆਣਾ ਤਕ ਲੋਕਾਂ ਨੂੰ ਪੁੱਛਦੀ ਹਾਂ ਕਿ ਕਿਸੇ ਨੂੰ ਕੋਈ ਮਕਾਨ ਮਿਲਿਆ, ਕਿਸੇ ਨੂੰ ਵੀ ਮਿਲਿਆ ਨਹੀਂ। ਉਨ੍ਹਾਂ ਕਿਹਾ ਕਿ ਫੋਟੋਆਂ ਖਿਚਵਾਉਣੀਆਂ ਬੰਦ ਕਰੋ, 51 ਹਜ਼ਾਰ ਸ਼ਗਨ ਦਾ ਵਾਅਦਾ ਕੀਤਾ ਸੀ ਤੁਹਾਡੀ ਸਰਕਾਰ ਨੇ ਪਰ ਕਿਸੇ ਨੂੰ ਦੁਆਨੀ ਤਕ ਨਹੀਂ ਮਿਲੀ, ਸਕੀਮ ਹੀ ਰੱਦ ਕਰ ਦਿੱਤੀ, 2500 ਦੀ ਪੈਨਸ਼ਨ ਵੀ ਨਹੀਂ ਦਿੱਤੀ । ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬੇਰੋਜ਼ਗਾਰੀ ਭੱਤਾ ਹੀ ਦੇ ਦਿਓ, ਜੇ ਨੌਕਰੀ ਨਹੀਂ ਦੇਣੀ। 


author

Manoj

Content Editor

Related News