ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਤੰਜ
Friday, Sep 18, 2020 - 06:00 PM (IST)
ਬਠਿੰਡਾ (ਕੁਨਾਲ ਬਾਂਸਲ): ਹਰਸਿਮਰਤ ਬਾਦਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਵੀ ਲਗਾਤਾਰ ਤੰਜ ਕੱਸਾ ਜਾ ਰਹੇ ਹਨ। ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰਸਿਮਰਤ 'ਤੇ ਤੰਜ ਕੱਸਦਿਆਂ ਕਿਹਾ ਹੈ ਕਿ ਹੁਣ ਸ਼ਾਇਦ ਅਗਲੇ ਜਨਮ 'ਚ ਹੀ ਹਰਸਿਮਰਤ ਮੰਤਰੀ ਬਣ ਸਕਣਗੇ। ਇਸ ਸਬੰਧੀ ਖੇਤੀਬਾੜੀ ਆਰਡੀਨੈਂਸ 'ਤੇ ਮੀਡੀਆ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਨੇ ਕਿਹਾ ਕਿ ਹਰ ਸਾਲ ਪੰਜਾਬ ਦੀ ਮੰਡੀ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ 4 ਹਜ਼ਾਰ ਕਰੋੜ ਰੁਪਏ ਆ ਰਿਹਾ ਹੈ। ਕਾਂਗਰਸ ਨੇ ਲਗਾਤਾਰ ਆਰਡੀਨੈਂਸ ਦਾ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ 'ਤੇ ਦਿੱਤਾ ਵੱਡਾ ਬਿਆਨ
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਖਜ਼ਾਨੇ 'ਚ 4 ਹਜ਼ਾਰ ਕਰੋੜ ਰੁਪਏ ਹਰ ਸਾਲ ਆ ਰਿਹਾ ਹੈ ਤਾਂ ਕਾਂਗਰਸ ਖੇਤੀਬਾੜੀ ਆਰਡੀਨੈਂਸ ਦੇ ਹੱਕ 'ਚ ਕਿਉਂ ਹੋਵੇਗੀ।ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਦਲ 'ਤੇ ਇਕ ਮੁਹਾਵਰਾ ਬਿਲਕੁੱਲ ਸਹੀ ਹੈ। ਭਾਜਪਾ ਦੇ ਨਾਲ ਉਪਰੋਂ ਲੜਾਈ ਤੇ ਅੰਦਰੋ ਭਾਈ-ਭਾਈ। ਇਹ ਨੂਰਾ ਕੁਸ਼ਤੀ ਦਾ ਖੇਡ ਖੇਡਿਆ ਜਾ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪਤਾ ਨਹੀਂ ਬਿਆਨ ਦੇਣ ਤੋਂ ਕਿਉਂ ਭੱਜ ਰਹੀ ਹੈ ਪੰਜਾਬ ਅਤੇ ਹਰਿਆਣਾ ਵਿਚ ਐੱਮ ਐੱਸ ਪੀ ਪਹਿਲਾਂ ਹੈ ਉਵੇਂ ਹੀ ਹੁਣ ਚਾਲੂ ਰਹੇਗੀ ਸਾਨੂੰ ਇੰਝ ਲੱਗਦਾ ਹੈ ਕਿ ਇਹ ਐੱਮ ਐੱਸ ਪੀ ਤੋਂ ਮੁੱਕਰ ਜਾਣਗੇ । ਜਦੋਂ ਕੇਂਦਰ ਸਰਕਾਰ ਨੇ ਜੀਐੱਸਟੀ ਲਾਗੂ ਕੀਤਾ ਸੀ ਤਾਂ ਸਾਨੂੰ ਕਿਹਾ ਸੀ ਜੇਕਰ ਕਿਸੇ ਸਟੇਟ ਨੂੰ ਘਾਟਾ ਪਿਆ ਤਾਂ ਅਸੀਂ ਉਸ ਦਾ ਪੂਰਾ ਕਰਾਂਗੇ ਮੈਂ ਤੁਹਾਡੇ ਸਾਹਮਣੇ ਜ਼ਿੰਦਾ ਖੜ੍ਹਾ ਹਾਂ ਜੋ ਕਿ ਇਹ ਮੁੱਕਰ ਗਏ ਹਨ ਇਸ ਦੇ ਚੱਲਦੇ ਸਾਨੂੰ ਹੁਣ ਇਨ੍ਹਾਂ ਤੇ ਵਿਸ਼ਵਾਸ ਨਹੀਂ ਰਿਹਾ ਜਿਹੜੇ ਪਾਰਲੀਮੈਂਟ ਚ ਬੈਠ ਕੇ ਮੁੱਕਰ ਸਕਦੇ ਹਨ ਉਹ ਕਦੇ ਵੀ ਮੁੱਕਰ ਸਕਦੇ ਹਨ।
ਇਹ ਵੀ ਪੜ੍ਹੋ: ਸ਼ਰਮਨਾਕ: 6 ਸਾਲਾ ਬਾਲੜੀ ਦੇ ਜਬਰੀ ਕੱਪੜੇ ਉਤਾਰ ਰਿਹਾ ਸੀ ਵਿਅਕਤੀ, ਵੇਖ ਮਾਂ ਦੇ ਉੱਡੇ ਹੋਸ਼