ਦੁਨੀਆ ਨੂੰ ਅਲਵਿਦਾ ਆਖ ਗਿਆ ਇਕ ਹੋਰ ਅੰਨਦਾਤਾ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਕੀਤੇ ਵੱਡੇ ਖ਼ੁਲਾਸੇ

09/26/2020 2:10:11 PM

ਹਰਸਾ ਛੀਨਾ (ਰਕੇਸ਼ ਭੱਟੀ): ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਉੱਚਾ ਕਲਾ ਦੇ ਇਕ ਕਿਸਾਨ ਵਲੋਂ ਕੁਝ ਲੋਕਾਂ ਤੋਂ ਦੁੱਖੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਆਪੇ 'ਚੋਂ ਬਾਹਰ ਹੋਏ ਕਿਸਾਨ, ਅਰਧ ਨਗਨ ਹੋ ਕੇ ਕਰ ਰਹੇ ਨੇ ਪ੍ਰਦਰਸ਼ਨ (ਤਸਵੀਰਾਂ)
PunjabKesari

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ (42) ਵਜੋਂ ਹੋਈ ਹੈ। ਕਿਸਾਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਲਾਈਵ ਹੋ ਕੇ ਇਕ ਖ਼ੁਦਕੁਸ਼ੀ ਨੋਟ 'ਚ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ 'ਮੇਰੀ ਮੌਤ ਦਾ ਜ਼ਿੰਮਾਵਾਰ ਜਗਰੂਪ ਸਿੰਘ, ਗੁਰਮੀਤ ਸਿੰਘ ਅਤੇ ਛਿੰਦੂ ਆੜ੍ਹਤੀ ਵਰਸਾਲੀ ਵਾਲਾ ਹੈ। ਇਨ੍ਹਾਂ ਨੇ ਮੇਰੇ 'ਤੇ ਝੂਠੇ ਕੇਸ ਕੀਤੇ ਹਨ, ਮੈਂ ਇਨ੍ਹਾਂ ਸਾਰਿਆਂ ਦੇ ਪੈਸੇ ਵਾਪਸ ਕਰ ਦਿੱਤੇ ਹਨ। ਹੁਣ ਇਹ ਮੇਰੇ ਪਰਿਵਾਰ ਨੂੰ ਤੇ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਹਨ। ਮੇਰੇ ਭਰਾਵਾਂ ਨੂੰ ਵੀ ਪਰੇਸ਼ਾਨ ਕਰ ਰਹੇ ਅਤੇ ਉਨ੍ਹਾਂ 'ਤੇ ਵੀ ਝੂਠਾ ਕੇਸ ਕੀਤਾ ਹੈ। ਮੇਰੀ ਮੌਤ ਦੀ ਪੂਰੀ ਜ਼ਿੰਮੇਵਾਰੀ ਜਗਰੂਪ ਸਿੰਘ ਤੇ ਛਿੰਦੂ ਆੜ੍ਹਦੀ ਦੀ ਹੈ।'
PunjabKesari

ਇਹ ਵੀ ਪੜ੍ਹੋ : 15 ਸਾਲਾ ਕੁੜੀ ਨੂੰ ਵਰਗਲਾ ਕੇ ਮੋਟਰ 'ਤੇ ਲੈ ਗਿਆ ਨੌਜਵਾਨ, ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ


Baljeet Kaur

Content Editor

Related News