ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਹਰਪਾਲ ਸਿੰਘ ਸੰਘਾ ਨੂੰ ਕੀਤਾ ਬਹਾਲ
Thursday, Feb 11, 2021 - 06:02 PM (IST)
ਹੁਸ਼ਿਆਰਪੁਰ/ਨਵੀਂ ਦਿੱਲੀ (ਜਗਵੰਤ ਬਰਾੜ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸੰਘਾ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲ੍ਹੇਵਾਲ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਹਰਪਾਲ ਸਿੰਘ ਸੰਘਾ ਦੀ ਜਥੇਬੰਦੀ ਦੀ ਬਹਾਲੀ ਦੀ ਰਿਪੋਰਟ ਆ ਚੁੱਕੀ ਹੈ।
ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ
ਦੱਸ ਦੇਈਏ ਕਿ ਹਰਪਾਲ ਸਿੰਘ ਸੰਘਾ ਵਲੋਂ ਖ਼ੁਦ ਦੱਸਿਆ ਗਿਆ ਸੀ ਕਿ ਮੈਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਦੀ ਵਜ੍ਹਾ ਵੱਡੇ ਆਗੂ ਹੀ ਦੱਸ ਸਕਦੇ ਹਨ ਪਰ ਉਨ੍ਹਾਂ ਇਹ ਜ਼ਰੂਰ ਆਖਿਆ ਸੀ ਕਿ ਜਦੋਂ ਤਕ ਭਾਰਤ ਸਰਕਾਰ ਤਿੰਨੇ ਵਿਵਾਦਤ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ: ਟਵਿੱਟਰ ਵਲੋਂ ਕਿਸਾਨੀ ਦੀ ਬਾਤ ਪਾਉਂਦੇ ਅਕਾਊਂਟ ਹਟਾਉਣ ਨੂੰ ਸਿੱਧੂ ਨੇ ਆਖਿਆ ‘ਤਾਨਾਸ਼ਾਹੀ’
ਜ਼ਿਕਰਯੋਗ ਹੈ ਕਿ ਸੰਘਾ ਅਣਜਾਣਪੁਣੇ ’ਚ ਦਿੱਲੀ ਦੇ ਮਿੱਥੇ ਰਸਤੇ ਤੋਂ ਗਲਤ ਰੂਟ ’ਤੇ ਚਲੇ ਗਏ ਸਨ ਪਰ ਜਦੋਂ ਇਸ ਸਬੰਧੀ ਪਤਾ ਲੱਗਾ ਸੀ ਤਾਂ ਉਹ ਤੁਰੰਤ ਵਾਪਸ ਆ ਗਏ ਸਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਸੰਯੁਕਤ ਕਿਸਾਨ ਮੋਰਚੇ ਦੀ ਗੱਡੀ 'ਚ ਹੀ ਸਨ ਅਤੇ ਉਨ੍ਹਾਂ ਨਾਲ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਬਾਦਲ ਪਰਿਵਾਰ ’ਤੇ ਵੱਡਾ ਹਮਲਾ, ਕਿਹਾ ਪੰਜਾਬ ਦਾ ਕੀਤਾ ਬੇੜਾਗਰਕ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ