ਅਮਰਿੰਦਰ ਭਾਜਪਾ ਤੇ ਆਰ. ਐੱਸ. ਐੱਸ. ਦਾ ਏਜੰਟ :  ਚੀਮਾ

11/29/2018 9:57:39 AM

ਨਾਭਾ (ਜੈਨ)—ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅੱਜ ਰਾਤ ਇਥੇ ਬਾਜ਼ੀਗਰ ਬਸਤੀ ਵਿਚ ਕੱਚੇ ਮਕਾਨਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਭਾਜਪਾ, ਆਰ. ਐੱਸ. ਐੱਸ. ਤੇ ਸੰਘ ਦਾ ਕਥਿਤ ਏਜੰਟ ਬਣ ਕੇ ਕੰਮ ਕਰ ਰਹੇ ਹਨ। ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ਵਿਚ ਸੁਧਾਰ ਕਰਨ ਦੇ ਇਛੁੱਕ ਨਹੀਂ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅੱਜ ਪਾਕਿਸਤਾਨ ਜਾ ਕੇ ਸਮਾਗਮ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਸੀ ਪਰ ਉਹ ਤਾਨਾਸ਼ਾਹ ਬਣ ਕੇ ਕੰਮ ਕਰ ਰਹੇ ਹਨ। ਚੀਮਾ ਨੇ ਇਥੇ ਨਗਰ ਕੌਂਸਲ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਤੋਂ ਇਲਾਵਾ ਪ੍ਰਧਾਨ ਤੇ ਈ. ਓ. ਖਿਲਾਫ ਤੁਰੰਤ ਪੁਲਸ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਕਾਰਵਾਈ ਕਰ ਕੇ ਚੰਗਾ ਕਦਮ ਚੁੱਕਿਆ ਸੀ। ਅਸੀਂ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਵੀ ਉਠਾਵਾਂਗੇ। ਇਸ ਮੌਕੇ ਡਾ. ਬਲਬੀਰ ਸਿੰਘ ਤੇ ਗੁਰਦੇਵ ਸਿੰਘ ਦੇਵਮਾਨ ਵੀ ਹਾਜ਼ਰ ਸਨ। ਇਸ ਮੌਕੇ ਦਲਿਤ ਪਰਿਵਾਰਾਂ ਨੇ ਕੌਂਸਲ ਖਿਲਾਫ ਨਾਅਰੇਬਾਜ਼ੀ ਵੀ ਕੀਤੀ।


Shyna

Content Editor

Related News