ਫਤਿਹਵੀਰ ਵੱਲ ਕਿਸੇ ਦਾ ਧਿਆਨ ਨਹੀਂ, ਮੰਤਰੀਆਂ ਨੂੰ ਤਾਂ ਐਸ਼ੋ-ਆਰਾਮ ਤੋਂ ਵਹਿਲ ਨਹੀਂ : ਚੀਮਾ

Sunday, Jun 09, 2019 - 04:46 PM (IST)

ਫਤਿਹਵੀਰ ਵੱਲ ਕਿਸੇ ਦਾ ਧਿਆਨ ਨਹੀਂ, ਮੰਤਰੀਆਂ ਨੂੰ ਤਾਂ ਐਸ਼ੋ-ਆਰਾਮ ਤੋਂ ਵਹਿਲ ਨਹੀਂ : ਚੀਮਾ

ਜਲੰਧਰ (ਵੈਬ ਡੈਸਕ)- ਮਾਨਸਾ ਦੇ ਪਿੰਡ ਭਗਵਾਨਪੁਰ ‘ਚ 110 ਫੁੱਟ ਧਰਤੀ ਹੇਠ ਬੋਰਵੈਲ ਦੇ ਪਾਇਪ ‘ਚ ਫਸੇ ਫਤਿਹਵੀਰ ਦੇ ਮਾਮਲੇ ਵਿਚ ਪੰਜਾਬ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਹੈ। ਢਿੱਲੀ ਸਰਕਾਰੀ ਕਾਰਵਾਈ ਕਾਰਨ ਫਤਿਹਵੀਰ ਨੂੰ ਬਚਾਉਣ ਦੀਆਂ ਕੋਸ਼ੀਸ਼ਾਂ ਵਿਚ ਹੋਈ ਦੇਰੀ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ। ਪੰਜਾਬ ਸਰਕਾਰ ਦੀ ਢਿੱਲੀ ਕਾਰਜਪ੍ਰਣਾਲੀ ਕਾਰਨ ਹੀ 72 ਘੰਟੇ ਬਾਅਦ ਵੀ ਫਤਿਹਵੀਰ ਬੋਰਵੈਲ ਵਿਚ ਹੀ ਫਸਿਆ ਹੋਇਆ ਹੈ। ਚੀਮਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਵਿਭਾਗ ਤੇ ਖੇਤਬਾੜੀ ਵਿਭਾਗ ਦੀ ਮਦਦ ਨਾਲ ਪੰਜਾਬ ਭਰ ਵਿਚ ਅਜਿਹੇ ਬੰਦ ਪਏ ਬੋਰਵੈੱਲਾਂ ਦੀ ਪਛਾਣ ਕਰਵਾਈ ਜਾਵੇ। ਚੀਮਾ ਨੇ ਕਿਹਾ ਕਿ ਫਤਿਹਵੀਰ ਦੀ ਮਦਦ ਲਈ ਕੈਪਟਨ ਦੇ ਮੰਤਰੀ ਅੱਗੇ ਨਹੀਂ ਆਏ। ਸੂਬੇ ਦੇ ਮੰਤਰੀਆਂ ਨੂੰ ਆਪਣੇ ਐਸ਼ੋ ਆਰਾਮ ਤੋਂ ਹੀ ਵਹਿਲ ਨਹੀਂ ਮਿਲ ਰਿਹਾ। ਜਿਸ ਕਾਰਨ ਉਹ ਮੌਕੇ ‘ਤੇ ਜਾ ਕੇ ਕਾਰਵਾਈ ਕਰਵਾਉਣ ਲਈ ਵੀ ਨਹੀਂ ਗਏ ਤੇ ਨਾ ਹੀ ਇਸ ਲਈ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।


author

DILSHER

Content Editor

Related News