CM ਦੇ ਵਿਆਹ 'ਤੇ ਹਰਪਾਲ ਚੀਮਾ ਨੇ ਕੱਢੀ ਟੌਹਰ, ਕੇਜਰੀਵਾਲ ਨੂੰ ਲੈਣ ਪੁੱਜੇ ਏਅਰਪੋਰਟ

Thursday, Jul 07, 2022 - 11:06 AM (IST)

CM ਦੇ ਵਿਆਹ 'ਤੇ ਹਰਪਾਲ ਚੀਮਾ ਨੇ ਕੱਢੀ ਟੌਹਰ, ਕੇਜਰੀਵਾਲ ਨੂੰ ਲੈਣ ਪੁੱਜੇ ਏਅਰਪੋਰਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚ ਚੁੱਕੇ ਹਨ। ਏਅਰਪੋਰਟ 'ਤੇ ਉਨ੍ਹਾਂ ਨੂੰ ਲੈਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਪੂਰੀ ਟੌਹਰ ਕੱਢ ਕੇ ਪਹੁੰਚੇ।

ਇਹ ਵੀ ਪੜ੍ਹੋ : CM ਭਗਵੰਤ ਮਾਨ ਮੁੜ ਸਜਾਉਣਗੇ ਸਿਹਰਾ, ਰਾਜਾ ਵੜਿੰਗ ਸਣੇ ਬੋਲੇ ਆਗੂ, 'ਵਧਾਈਆਂ ਜੀ ਵਧਾਈਆਂ'

ਜਦੋਂ ਇਸ ਬਾਰੇ ਹਰਪਾਲ ਚੀਮਾ ਨਾਲ ਮੀਡੀਆ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਦਾ ਵਿਆਹ ਹੈ, ਅਸੀਂ ਟੌਹਰ ਕਿਉਂ ਨਹੀਂ ਕੱਢਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਵਿਆਹ ਦੀ ਬਹੁਤ-ਬਹੁਤ ਵਧਾਈ ਦਿੰਦੇ ਹਨ।
ਇਹ ਵੀ ਪੜ੍ਹੋ : ਇਸ ਗੁਰਦੁਆਰਾ ਸਾਹਿਬ 'ਚ ਲਾਵਾਂ ਲੈਣਗੇ 'ਭਗਵੰਤ ਮਾਨ', ਤਸਵੀਰਾਂ 'ਚ ਦੇਖੋ ਕੀ ਹੋ ਰਹੀਆਂ ਤਿਆਰੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News