ਰੋਡ ਮੈਪ ਨੂੰ ਲੈ ਕੇ ਹਰਪਾਲ ਚੀਮਾ ਨੇ ਲਪੇਟੇ ''ਸਿੱਧੂ'' (ਵੀਡੀਓ)

Thursday, Feb 27, 2020 - 06:36 PM (IST)

ਚੰਡੀਗੜ੍ਹ : ਲੰਬੇ ਸਮੇਂ ਦੀ ਚੁੱਪ ਤੋਂ ਬਾਅਦ ਕਾਂਗਰਸ ਦਰਬਾਰ ਗਏ ਨਵਜੋਤ ਸਿੱਧੂ 'ਤੇ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਹਨ। ਸਿੱਧੂ ਵਲੋਂ ਜਾਰੀ ਬਿਆਨ, ਜਿਸ 'ਚ ਉਨ੍ਹਾਂ ਸੋਨੀਆ ਗਾਂਧੀ ਤੇ ਪ੍ਰਿਯੰਕਾ ਵਾਡਰਾ ਗਾਂਧੀ ਨਾਲ ਪੰਜਾਬ ਦਾ ਰੋਡ ਮੈਪ ਸਾਂਝਾ ਕਰਨ ਦੀ ਗੱਲ ਕੀਤੀ ਸੀ, ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ 'ਚ ਨੇਤਾ ਹਰਪਾਲ ਚੀਮਾ ਨੇ ਸਿੱਧੂ 'ਤੇ ਸਵਾਲ ਚੁੱਕੇ ਹਨ।

ਚੀਮਾ ਮੁਤਾਬਕ ਨਵਜੋਤ ਸਿੱਧੂ ਨੂੰ ਇਹ ਰੋਡ ਮੈਪ ਗਾਂਧੀ ਪਰਿਵਾਰ ਦੀ ਥਾਂ ਪੰਜਾਬ ਦੀ ਵਿਧਾਨ ਸਭਾ 'ਚ ਰੱਖਣਾ ਚਾਹੀਦਾ ਸੀ। ਦੱਸ ਦੇਈਏ ਕਿ ਹਰਪਾਲ ਚੀਮਾ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਧੂ 'ਤੇ ਹਮਲੇ ਬੋਲ ਚੁੱਕੇ ਹਨ। ਚੀਮਾ ਮੁਤਾਬਕ ਸਿੱਧੂ ਨੂੰ ਪੰਜਾਬ ਦੇ ਹਿੱਤਾਂ ਨਾਲੋਂ ਆਪਣੇ ਨਿਜੀ ਮੁਫਾਤ ਪਹਿਲਾਂ ਹਨ। 'ਆਪ' ਨੇਤਾ ਸਿੱਧੂ ਨੂੰ ਅਹੁਦਿਆਂ ਦਾ ਲਾਲਚੀ ਦੱਸ ਚੁੱਕੇ ਹਨ।


author

Babita

Content Editor

Related News