''ਆਪ'' ਉਮੀਦਵਾਰ ਹਰਮੋਹਨ ਧਵਨ ਨੇ 22 ਪਿੰਡਾਂ ਦੀ ਸਮੱਸਿਆਵਾਂ ਸੁਣੀਆਂ
Monday, Feb 04, 2019 - 04:29 PM (IST)

ਚੰਡੀਗੜ੍ਹ : ਚੰਡੀਗੜ੍ਹ ਤੋਂ 'ਆਪ' ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੇ ਕਰੀਬ 22 ਪਿੰਡਾਂ ਦੇ ਲੋਕਾਂ ਨਾਲ ਬੈਠਕ ਕੀਤੀ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸੱਤਾ 'ਚ ਆਉਣ ਤੋਂ ਬਾਅਦ ਚੰਡੀਗੜ੍ਹ 'ਚ ਅੰਗਰੇਜ਼ੀ ਭਾਸਾ ਦੀ ਥਾਂ ਹਿੰਦੀ ਤੇ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ, ਉਹ ਪਿੰਡ ਅੱਜ ਵੀ ਕਿਤੇ ਨਾ ਕਿਤੇ ਦਿਖਾਈ ਦਿੰਦੇ ਹਨ ਅਤੇ ਇਨ੍ਹਾਂ ਨੂੰ ਆਪਣਾ ਹੱਕ ਦਿਵਾਉਣ ਲਈ ਉਹ ਠੋਸ ਕੋਸ਼ਿਸ਼ਾਂ ਕਰਨਗੇ। ਦੱਸ ਦੇਈਏ ਕਿ ਇਸ ਵਾਰ ਚੰਡੀਗੜ੍ਹ ਸੀਟ ਹਾਈ ਪ੍ਰੋਫਾਈਲ ਸੀਟ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਕਾਂਗਰਸ ਵਲੋਂ ਤਿੰਨ ਠੋਸ ਦਾਅਵੇਦਾਰਾਂ ਵਲੋਂ ਉਮੀਦਵਾਰ ਬਣਨ ਦੀ ਚਾਹਤ ਦਿਖਾਈ ਦੇ ਰਹੀ ਹੈ ਤਾਂ ਦੂਜੇ ਪਾਸੇ ਭਾਜਪਾ ਵੀ ਇਕ ਵੱਡੇ ਚਿਹਰੇ ਨੂੰ ਸਾਹਮਣੇ ਰੱਖਣ ਦੀਆਂ ਕੋਸ਼ਿਸ਼ਾਂ 'ਚ ਜੁੱਟੀ ਹੋਈ ਹੈ। ਆਮ ਆਦਮੀ ਪਾਰਟੀ ਵਲੋਂ ਹਰਮੋਹਨ ਧਵਨ ਨੂੰ ਇੱਥੋਂ ਉਮੀਦਵਾਰ ਦੇ ਰੂਪ 'ਚ ਐਲਾਨਿਆ ਗਿਆ ਹੈ।