ਪਟਿਆਲਾ ਦੀ ਅਦਾਲਤ ਵਲੋਂ ਹਰਮਿੰਦਰ ਮਿੰਟੂ ਬਰੀ
Wednesday, Sep 13, 2017 - 07:21 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪਟਿਆਲਾ ਦੀ ਅਦਾਲਤ ਨੇ 2010 ਵਿਚ ਦਰਜ ਹੋਏ ਇਕ ਕੇਸ 'ਚੋਂ ਬਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 2010 ਵਿਚ ਸਦਰ ਥਾਣਾ ਵਿਚ 17 ਨਵੰਬਰ ਨੂੰ ਐੱਫ. ਅਈ. ਆਰ. ਦਰਜ ਕੀਤੀ ਗਈ ਸੀ ਜਿਸ ਵਿਚ ਦੋ ਲੋਕਾਂ ਨੂੰ ਵੱਡੀ ਮਾਤਰਾ ਵਿਚ ਐਕਸਪਲੋਸਿਵ ਮਿਲੇ ਸਨ। ਹਰਮਿੰਦਰ ਮਿੰਟੂ 'ਤੇ ਵਿਦੇਸ਼ 'ਚ ਬੈਠ ਕੇ ਫੰਡਿੰਗ ਕਰਨ ਦਾ ਦੋਸ਼ ਸੀ। ਹੁਣ ਇਸ ਕੇਸ 'ਚ ਅਦਾਲਤ ਨੇ ਮਿੰਟੂ ਨੂੰ ਬਰੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਮਿੰਟੂ 'ਤੇ ਨਾਭਾ ਜੇਲ ਬ੍ਰੇਕ ਕਾਂਡ ਦਾ ਕੇਸ ਵੀ ਚੱਲ ਰਿਹਾ ਹੈ, ਜਿਸ 'ਤੇ ਪੁਲਸ ਦੀ ਜਾਂਚ ਚੱਲ ਰਹੀ ਹੈ।