ਮਾਮਲਾ ਹਰਮੇਲ ਦਾਸ ਦੇ ਕਤਲ ਦਾ: ਪਤਨੀ ਅਤੇ ਸਾਥੀ 2 ਦਿਨਾਂ ਦੇ ਪੁਲਸ ਰਿਮਾਂਡ ''ਤੇ
Friday, Jul 26, 2019 - 10:22 AM (IST)

ਪਟਿਆਲਾ (ਬਲਜਿੰਦਰ)—ਪਾਵਰਕਾਮ ਦੇ ਮੀਟਰ ਰੀਡਰ ਹਰਮੇਲ ਦਾਸ ਦੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੀ ਗਈ ਉਸ ਦੀ ਪਤਨੀ ਰਾਜਿੰਦਰ ਕੌਰ, ਜਗਦੇਵ ਜੱਗੂ ਅਤੇ ਪਰਮਿੰਦਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਨੂੰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਐੱਸ. ਪੀ. ਸਿਟੀ ਹਰਮਨ ਹਾਂਸ ਅਤੇ ਐੱਸ. ਐੱਚ. ਓ. ਰਾਹੁਲ ਕੌਸ਼ਲ ਨੇ ਦੱਸਿਆ ਕਿ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਹਰਮੇਲ ਦਾਸ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਵਾਰਦਾਤ ਵਿਚ ਵਰਤੀ ਗਈ ਤਲਵਾਰ ਕੱਲ ਹੀ ਬਰਾਮਦ ਕਰ ਲਈ ਸੀ। ਇਥੇ ਇਹ ਦੱਸਣਯੋਗ ਹੈ ਬੀਤੇ ਕੱਲ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਮੀਟਰ ਰੀਡਰ ਹਰਮੇਲ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਇਸ ਮਾਮਲੇ ਵਿਚ ਉਸ ਦੀ ਪਤਨੀ ਰਾਜਿੰਦਰ ਕੌਰ, ਜਗਦੇਵ ਉਰਫ ਜੱਗੂ ਅਤੇ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।