ਹਰਮੀਤ ਕਾਦੀਆਂ ਦਾ ਵੱਡਾ ਬਿਆਨ, ''ਪੰਜਾਬ ''ਚ ਨਹੀਂ ਹੋਣੀਆਂ ਚਾਹੀਦੀਆਂ 32 ਕਿਸਾਨ ਜੱਥੇਬੰਦੀਆਂ'' (ਵੀਡੀਓ)

Wednesday, May 26, 2021 - 12:14 PM (IST)

ਚੰਡੀਗੜ੍ਹ : ਕਿਸਾਨ ਆਗੂ ਹਰਮੀਤ ਕਾਦੀਆਂ ਦਾ ਕਿਸਾਨ ਜੱਥੇਬੰਦੀਆਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰਮੀਤ ਕਾਦੀਆਂ ਨੇ ਕਿਹਾ ਕਿ ਪੰਜਾਬ 'ਚ 32 ਕਿਸਾਨ ਜੱਥੇਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਰਾਹੀਂ ਕਿਸਾਨ ਜੱਥੇਬੰਦੀਆਂ ਦਾ ਏਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਦੀ ਵੱਖ-ਵੱਖ ਵਿਚਾਰਧਾਰਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਖੇਤੀ ਕਾਨੂੰਨਾਂ ਬਾਰੇ ਜਦੋਂ ਵੀ ਕੋਈ ਫ਼ੈਸਲਾ ਲੈਂਦਾ ਹੈ ਤਾਂ ਸਭ ਕਿਸਾਨ ਜੱਥੇਬੰਦੀਆਂ ਇਸ 'ਤੇ ਸਹਿਮਤ ਹੁੰਦੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿੱਧੂ ਮਾਮਲੇ' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ

ਉਨ੍ਹਾਂ ਕਿਹਾ ਕਿ 8 ਮਹੀਨੇ ਹੋ ਗਏ ਅਤੇ ਅਜਿਹਾ ਇਕ ਵਾਰ ਵੀ ਨਹੀਂ ਹੋਇਆ ਕਿ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਫ਼ੈਸਲਾ ਕਿਸੇ ਜੱਥੇਬੰਦੀ ਨੂੰ ਮਨਜ਼ੂਰ ਨਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਇਕ ਵੱਡੇ ਟੱਬਰ 'ਚ ਜਿਵੇਂ ਇਕ ਮੁਖੀ ਦੇ ਫ਼ੈਸਲੇ ਨੂੰ ਸਭ ਮੰਨਦੇ ਹਨ, ਇੰਝ ਹੀ ਸੰਯੁਕਤ ਕਿਸਾਨ ਮੋਰਚਾ ਹੈ, ਜਿਸ ਦਾ ਫ਼ੈਸਲਾ ਹਰ ਜੱਥੇਬੰਦੀ ਮਨੰਦੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ। ਹਰਮੀਤ ਕਾਦੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੰਯੁਕਤ ਤੌਰ 'ਤੇ ਹੀ ਫ਼ੈਸਲੇ ਲਏ ਜਾਣੇ ਚਾਹੀਦੇ ਹਨ ਤਾਂ ਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜੱਥੇਬੰਦੀ ਦੇ ਆਪਣੇ ਵੱਖ-ਵੱਖ ਵਿਚਾਰ ਵੀ ਹਨ ਤਾਂ ਇਹ ਵਿਚਾਰ ਬਾਹਰ ਨਹੀਂ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਮੋਦੀ ਸਰਕਾਰ ਨਾਲ ਨਹੀਂ ਸਗੋਂ ਸ਼ਾਹੀ ਘਰਾਣਿਆਂ ਨਾਲ ਲੜਾਈ ਹੈ।

ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ ਅੱਜ 6 ਮਹੀਨੇ ਪੂਰੇ, ਸਿੱਧੂ ਮਗਰੋਂ 'ਬਾਦਲਾਂ' ਦੀ ਰਿਹਾਇਸ਼ 'ਤੇ ਵੀ ਲਹਿਰਾਇਆ 'ਕਾਲਾ ਝੰਡਾ'

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਸਮੇਂ ਕਿਸਾਨਾਂ ਦੀ ਗੱਲ ਨਹੀਂ ਸੁਣ ਨਹੀਂ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਪਿੱਛੇ ਵੀ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਆਪਣੀ ਵਿਚਾਰਧਾਰਾ 'ਤੇ ਕੰਮ ਕਰਦੀ ਤਾਂ ਉਹ ਕਿਸਾਨਾਂ ਦੀ ਆਵਾਜ਼ ਜ਼ਰੂਰ ਸੁਣਦੀ ਕਿਉਂਕਿ ਭਾਜਪਾ ਨੂੰ ਪਿਛਲੀਆਂ ਤਾਕਤਾਂ ਰੋਕ ਰਹੀਆਂ ਹਨ। ਹਰਮੀਤ ਕਾਦੀਆਂ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਬੀਮਾਰੀ ਵੀ ਬਹੁਤ ਭਿਆਨਕ ਤਰੀਕੇ ਨਾਲ ਫੈਲ ਚੁੱਕੀ ਹੈ ਅਤੇ ਇਸ ਤੋਂ ਬਚਣ ਲਈ ਕਿਸਾਨੀ ਅੰਦੋਲਨ ਦਰਮਿਆਨ ਇਕ ਲੱਖ ਦੇ ਕਰੀਬ ਮਾਸਕ ਵੰਡੇ ਜਾ ਚੁੱਕੇ ਹਨ, ਸੈਨੇਟਾਈਜ਼ਰ ਵੰਡ ਚੁੱਕੇ ਹਨ। ਅੰਦੋਲਨ ਬਾਰੇ ਬੋਲਦਿਆਂ ਹਰਮੀਤ ਕਾਦੀਆਂ ਨੇ ਕਿਹਾ ਕਿ ਇਹ ਅੰਦੋਲਨ ਬਹੁਤ ਲੰਬਾ ਹੋ ਚੁੱਕਾ ਹੈ ਅਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਜੱਥੇਬੰਦੀਆਂ ਨਾਲ ਮਿਲ ਕੇ ਇਸ ਦਾ ਹੱਲ ਕੱਢਿਆ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News