ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦੇਖਣਗੇ ਚੰਦਰਯਾਨ-3 ਦਾ ਲਾਂਚ, ਹੋਵੇਗਾ ਨਵਾਂ ਤਜਰਬਾ

Thursday, Jul 13, 2023 - 11:41 AM (IST)

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦੇਖਣਗੇ ਚੰਦਰਯਾਨ-3 ਦਾ ਲਾਂਚ, ਹੋਵੇਗਾ ਨਵਾਂ ਤਜਰਬਾ

ਚੰਡੀਗੜ੍ਹ : ਇਕ ਨਵੀਂ ਪਹਿਲ ਕਦਮੀ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦੇ 40 ਵਿਦਿਆਰਥੀ ਚੰਡੀਗੜ੍ਹ ਹਵਾਈ ਅੱਡੇ ਤੋਂ ਸ਼੍ਰੀਹਰੀਕੋਟਾ ਲਈ ਰਵਾਨਾ ਹੋਏ, ਜਿੱਥੇ ਉਹ ਚੰਦਰਯਾਨ-3 ਦਾ ਲਾਂਚ ਦੇਖਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ 'ਚ ਡੁੱਬੀ ਮਿਲੀ, ਚੰਡੀਗੜ੍ਹ ਤੋਂ ਹੋਈ ਸੀ ਰਵਾਨਾ (ਵੀਡੀਓ)

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਵਾਨਾ ਹੋਏ ਵਿਦਿਆਰਥੀ ਉੱਥੇ 3 ਦਿਨ ਤੱਕ ਰੁਕਣਗੇ। ਇਸ ਦੌਰਾਨ ਉਹ ਸ਼੍ਰੀਹਰੀਕੋਟਾ 'ਚ ਹੋਣ ਵਾਲੀ ਰਿਸਰਚ ਬਾਰੇ ਜਾਣਨਗੇ। ਇਹ ਵਿਦਿਆਰਥੀਆਂ ਲਈ ਇਕ ਨਵਾਂ ਤਜਰਬਾ ਹੋਵੇਗਾ।

ਇਹ ਵੀ ਪੜ੍ਹੋ : Urgent Alert : ਪੰਜਾਬ ਦੇ ਇਸ ਨੈਸ਼ਨਲ ਹਾਈਵੇਅ ਵੱਲ ਨਾ ਜਾਣ ਲੋਕ, ਪ੍ਰਸ਼ਾਸਨ ਨੇ ਕੀਤੀ ਖ਼ਾਸ ਅਪੀਲ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ 'ਚ 117 ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ, ਜਿਨ੍ਹਾਂ 'ਚ ਅਤਿ-ਆਧੁਨਿਕ ਤਰੀਕੇ ਨਾਲ ਪੜ੍ਹਾਈ ਹੋ ਰਹੀ ਹੈ।
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News