ਹਰੀਸ਼ ਰਾਵਤ ਬਣੇ ਪੰਜਾਬ ਕਾਂਗਰਸ ਦੇ ਨਵੇਂ ਜਨਰਲ ਸਕੱਤਰ ਇੰਚਾਰਜ
Saturday, Sep 12, 2020 - 02:06 AM (IST)
ਚੰਡੀਗੜ੍ਹ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪੂਰੀ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਸੰਗਠਨ 'ਚ ਫੇਰਬਦਲ ਕੀਤਾ ਹੈ। ਇਸ ਦੌਰਾਨ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਨੇ ਅੱਜ ਨਵੀਂ ਸੀ. ਡਬਲਯੂ. ਸੀ. ਦਾ ਐਲਾਨ ਕਰ ਦਿੱਤਾ ਹੈ। ਨਵੀਂ ਸੀ. ਡਬਲਯੂ. 'ਚ 22 ਮੈਂਬਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚੋਂ 26 ਇਨਵਾਇਟੀ ਮੈਂਬਰ ਅਤੇ 10 ਸਪੈਸ਼ਲ ਇਨਵਾਇਟੀ ਮੈਂਬਰ ਬਣਾਏ ਗਏ ਹਨ।ਕਾਂਗਰਸ ਨੇ ਸੰਗਠਨ ਵਿਚ ਵੱਡਾ ਫੇਰਬਦਲ ਕੀਤਾ ਹੈ। ਗੁਲਾਮ ਨਬੀ ਆਜ਼ਾਦ, ਮੋਤੀ ਲਾਲ ਬੋਰਾ, ਅੰਬਿਕਾ ਸੋਨੀ, ਮੱਲੀਕਾਰਜੁਨ ਖੜਗੇ ਨੂੰ ਵੀ ਜਨਰਲ ਸੱਕਤਰਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਆਸ਼ਾ 'ਤੇ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਟਿੰਗ ਕਰਨਾ
ਜਲੰਧਰ : ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ । ਉਨ੍ਹਾਂ ਦੀ ਜਗ੍ਹਾ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਆਸ਼ਾ ਦੀ ਛੁੱਟੀ ਹੋਣ ਕਾਰਣ ਕਈ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਆਸ਼ਾ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਕਈ ਕਾਂਗਰਸੀਆਂ ਦੇ ਸੁਪਨੇ ਟੁੱਟ ਗਏ ਸਨ ਅਤੇ ਆਸ਼ਾ ਵਲੋਂ ਨਾਰਾਜ਼ ਇਸ ਕਾਂਗਰਸੀਆਂ ਨੇ ਪੰਜਾਬ ਇੰਚਾਰਜ ਦੀਆਂ ਸ਼ਿਕਾਇਤਾਂ ਦੀ ਰਿਪੋਰਟ ਕਾਂਗਰਸ ਹਾਈਕਮਾਨ ਤਕ ਪਹੁੰਚਾਈ ਸੀ ਅਤੇ ਇਨ੍ਹਾਂ ਸ਼ਿਕਾਇਤਾਂ ਵਿਚ ਆਸ਼ਾ ਕੁਮਾਰੀ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਾਏ ਗਏ ਸਨ।