''ਨਵਜੋਤ ਸਿੱਧੂ'' ਦੀ ਹੋਣ ਜਾ ਰਹੀ ਧਮਾਕੇਦਾਰ ਵਾਪਸੀ, ਜਾਣੋ ਕੀ ਹੈ ਪਲਾਨ (ਵੀਡੀਓ)

9/16/2020 2:02:34 PM

ਚੰਡੀਗੜ੍ਹ : ਪੰਜਾਬ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਾਬਕਾ ਮੰਤਰੀ ਅਤੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਸਿਆਸਤ 'ਚ ਜਲਦ ਹੀ ਧਮਾਕੇਦਾਰ ਵਾਪਸੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲ ਹੀ 'ਚ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਹੈ।

ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਚੰਡੀਗੜ੍ਹ ਤੋਂ ਪੰਜਾਬ-ਹਰਿਆਣਾ ਲਈ ਬੱਸਾਂ ਚੱਲਣੀਆਂ ਸ਼ੁਰੂ

ਇਸ ਬਾਰੇ ਗੱਲਬਾਤ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਭਾਵੇਂ ਹੀ ਸਿੱਧੂ ਇਕ ਗਰਮ ਨੇਤਾ ਹਨ ਪਰ ਇਸ ਦੇ ਨਾਲ ਹੀ ਉਤਸ਼ਾਹੀ ਅਤੇ ਸਹਿਯੋਗੀ ਵੀ ਹਨ। ਉਨ੍ਹਾਂ ਕਿਹਾ ਕਿ ਇਕ ਦਿਨ ਸਮਾਂ ਬਦਲਦਾ ਹੈ ਅਤੇ ਸਮੇਂ ਦੇ ਨਾਲ ਹਾਲਾਤ ਵੀ ਬਦਲ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਚੀਜ਼ਾਂ ਨੂੰ ਠੀਕ ਕਰਕੇ ਫ਼ੈਸਲੇ ਲਏ ਜਾਂਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਢਾਬੇ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

ਹਰੀਸ਼ ਰਾਵਤ ਨੇ ਕਿਹਾ ਕਿ ਅਜੇ ਤਾਂ ਉਹ ਆਏ ਹੀ ਹਨ ਅਤੇ ਹੌਲੀ-ਹੌਲੀ ਇਹ ਸਭ ਦੇਖਣਗੇ। ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਨਵੀਂ ਪੀੜ੍ਹੀ ਦੇ ਨੇਤਾ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਕਾਫੀ ਵਧੀਆ ਲੱਗਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦਿੱਕਤਾਂ ਬਾਰੇ ਵੀ ਜਾਣੂੰ ਕਰਵਾਇਆ ਹੈ।
ਇਹ ਵੀ ਪੜ੍ਹੋ : ਤਲਾਕਸ਼ੁਦਾ ਜਨਾਨੀ ਨੂੰ ਬੇਹੋਸ਼ ਕਰਕੇ ਬਣਾਏ ਸਰੀਰਕ ਸਬੰਧ, ਮੋਬਾਇਲ 'ਚ ਖਿੱਚੀਆਂ ਅਸ਼ਲੀਲ ਤਸਵੀਰਾਂ


Babita

Content Editor Babita