ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ

Saturday, Feb 27, 2021 - 06:49 PM (IST)

ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ

ਅੰਮਿ੍ਰਤਸਰ: ਸੂਬੇ ’ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਵੱਡੀ ਜਿੱਤ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸ਼ੁੱਕਰਵਾਰ ਨੂੰ ਡੇਰਾ ਬਿਆਸ ਪਹੁੰਚੇ। ਜਲੰਧਰ ਤੋਂ ਪਰਸਨਲ ਚਾਰਟਡ ਪਲੇਨ ਰਾਹੀਂ ਰਾਵਤ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।ਹਾਲਾਂਕਿ ਇਸ ਗੱਲ ਦੀ ਪੁਸ਼ਟੀ  ਹਰੀਸ਼ਚੰਦ ਰਾਵਤ ਵਲੋਂ ਹੀ ਕੀਤੀ ਗਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਇਸ ਪਵਿੱਤਰ ਸਥਾਨ ’ਤੇ ਜਾਣ ਦਾ ਮੌਕਾ ਮਿਲਿਆ ਹੈ। 

ਇਹ ਵੀ ਪੜ੍ਹੋ ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’

PunjabKesari

ਡੇਰੇ ’ਚ ਰਾਵਤ ਦੇ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਪਹੁੰਚੇ। ਹਾਲਾਂਕਿ ਡੇਰਾ ਮੁਖੀ ਨੂੰ ਮਿਲਣ ਰਾਵਤ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਹੀ ਗਏ। ਜ਼ਿਕਰਯੋਗ ਹੈ ਕਿ ਡੇਰਾ ਬਿਆਸ ਵੱਲੋਂ ਹਮੇਸ਼ਾ ਹੀ ਰਾਜਨੀਤੀ ਅਤੇ ਮੀਡੀਆ ਤੋਂ ਦੂਰੀ ਰੱਖੀ ਜਾਂਦੀ ਹੈ, ਪਰੰਤੂ ਡੇਰੇ ਦੇ ਪ੍ਰਭਾਵ ਕਾਰਨ ਅਕਸਰ ਹੀ ਸਿਆਸੀ ਸ਼ਖ਼ਸੀਅਤਾਂ ਉੱਥੇ ਪਹੁੰਚਦੀਆਂ ਰਹਿੰਦੀਆਂ ਹਨ। ਕੋਵਿਡ ਦੌਰਾਨ ਇੱਥੇ ਹਲਚਲ ਬੰਦ ਰਹੀ।

ਇਹ ਵੀ ਪੜ੍ਹੋ  ਬਰਨਾਲਾ ’ਚ 22 ਸਾਲਾ ਕੁੜੀ ਨਾਲ 8 ਮਹੀਨਿਆਂ ਤੱਕ ਹੁੰਦਾ ਰਿਹੈ ਜਬਰ-ਜ਼ਿਨਾਹ, 3 ਥਾਣੇਦਾਰ ਸਸਪੈਂਡ


author

Shyna

Content Editor

Related News