ਕਾਂਗਰਸ ਨੂੰ ਝਟਕਾ, ਬੱਸੀ ਪਠਾਨਾ ਤੋਂ ਹਰਿੰਦਰ ਸਿੰਘ ਕੰਗ ਖਹਿਰਾ ਦੀ ਪਾਰਟੀ ''ਚ ਸ਼ਾਮਲ

02/07/2019 6:29:32 PM

ਫਤਿਹਗੜ੍ਹ ਸਾਹਿਬ( ਵਿਪਨ)— ਬੱਸੀ ਪਠਾਨਾ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੱਸੀ ਪਠਾਨਾ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਕੰਗ ਸਾਥੀਆਂ ਸਮੇਤ ਸੁਖਪਾਲ ਖਹਿਰਾ ਦੀ 'ਪੰਜਾਬੀ ਏਕਤਾ ਪਾਰਟੀ' 'ਚ ਸ਼ਾਮਲ ਹੋ ਗਏ। ਇਸ ਦੌਰਾਨ ਖਹਿਰਾ ਨੇ ਅਕਾਲੀ ਦਲ ਅਤੇ ਕਾਂਗਰਸ ਸਰਕਾਰ 'ਤੇ ਜਮ ਕੇ ਹਮਲਾ ਬੋਲਿਆ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਅਤੇ ਕਾਂਗਰਸ ਨੇ ਵੱਡੇ ਰਸੂਖਦਾਰਾਂ ਨੂੰ ਹੀ ਪਹਿਲ ਦਿੱਤੀ ਹੈ। ਕਦੇ ਵੀ ਪੰਜਾਬ ਦੀ ਜਨਤਾ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਕਦੇ ਪਾਰਟੀ 'ਚ ਕੰਮ ਕਰਨ ਵਾਲੇ ਛੋਟੇ ਵਰਕਰਾਂ ਦੀ ਕਦਰ ਕੀਤੀ ਹੈ। ਅਸੀਂ ਪੰਜਾਬ ਦੀ ਜਨਤਾ ਨੂੰ ਨਵਾਂ ਹੱਲ ਅਤੇ ਅਕਾਲੀ ਦਲ ਅਤੇ ਕਾਂਗਰਸ ਨੂੰ ਬਦਲ ਦੇਣ ਲਈ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਬਣਾਇਆ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਟਿਕਟ ਵੰਡ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਹੀ ਵੰਡ ਕੀਤੀ ਜਾਵੇਗੀ ਅਤੇ ਉਸ ਦੇ ਲਈ ਜਲਦੀ ਮੀਟਿੰਗ ਕੀਤੀ ਜਾ ਰਹੀ ਹੈ। 
ਉਥੇ ਹੀ ਕਾਂਗਰਸ ਛੱਡ ਆਪਣੇ ਸਾਥੀਆਂ ਦੇ ਨਾਲ ਪੰਜਾਬੀ ਏਕਤਾ ਪਾਰਟੀ 'ਚ ਸ਼ਾਮਲ ਹੋਣ ਵਾਲੇ ਬੱਸੀ ਪਠਾਨਾ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਆਪਸ 'ਚ ਮਿਲੇ ਹੋਏ ਹਨ। ਇਹ ਇਕ ਦੂਜੇ ਨੂੰ ਜਿੱਤਾ ਦਿੰਦੇ ਹਨ ਅਤੇ ਮੁਆਫ ਵੀ ਕਰ ਦਿੰਦੇ ਹਨ। ਦੋਵੇਂ ਇਕ-ਇਕ ਕਰਕੇ ਪੰਜਾਬ ਨੂੰ ਲੁੱਟਣ ਲੱਗੇ ਹਨ। ਪੰਜਾਬ 'ਚ ਕਿਸਾਨ, ਮਜ਼ਦੂਰ ਅਤੇ ਬੇਰੋਗਜ਼ਗਾਰ ਬੱਚੇ ਧੱਕੇ ਖਾ ਰਹੇ ਹਨ।


shivani attri

Content Editor

Related News