ਆਨਲਾਈਨ ਪੜ੍ਹਾਈ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਲਿਆ ਘਰ ''ਚ ਫਾਹਾ

Tuesday, Oct 20, 2020 - 08:14 PM (IST)

ਅੰਮ੍ਰਿਤਸਰ (ਅਰਣ) : 11ਵੀਂ ਕਲਾਸ ਦੀ ਇਕ ਵਿਦਿਆਰਥਣ ਵਲੋਂ ਆਨਲਾਈਨ ਪੜ੍ਹਾਈ ਦੀ ਸਮਝ ਨਾ ਆਉਣ 'ਤੇ ਆਪਣੇ ਹੀ ਘਰ 'ਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਟੋਨਮੈਂਟ ਪੁਲਸ ਵਲੋਂ ਮ੍ਰਿਤਕ 16 ਸਾਲਾ ਕੁੜੀ ਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਵਾਰਿਸਾਂ ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਕੁੜੀ ਲੁਹਾਰਕਾ ਰੋਡ ਸਥਿਤ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੀ +1 ਦੀ ਕਾਮਰਸ ਵਿਸ਼ੇ ਦੀ ਵਿਦਿਆਰਥਣ ਸੀ। ਮਾਪਿਆਂ ਮੁਤਾਬਕ ਉਨ੍ਹਾਂ ਦੀ ਕੁੜੀ ਪੜ੍ਹਾਈ 'ਚ ਹੁਸ਼ਿਆਰ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹ ਆਨਲਾਈਨ ਪੜ੍ਹਾਈ ਨੂੰ ਲੈ ਕੇ ਪ੍ਰੇਸ਼ਾਨ ਚਲ ਰਹੀ ਸੀ, ਜਿਸਦੇ ਬਾਰੇ ਉਸ ਵਲੋਂ ਉਨ੍ਹਾਂ ਨੂੰ ਵੀ ਜਾਣੂ ਕਰਵਾਇਆ ਸੀ ਪਰ ਕੁੜੀ ਦੇ ਪਿਤਾ ਸਾਹਿਬ ਸਿੰਘ ਵਲੋਂ ਉਸ ਨੂੰ ਸਮਝਾਇਆ ਗਿਆ ਸੀ।

ਇਹ ਵੀ ਪੜ੍ਹੋ : ਘਰੇਲੂ ਕਲੇਸ਼ ਕਾਰਨ ਕੀਤਾ ਸੀ ਪਤਨੀ ਦਾ ਕਤਲ, ਹੱਤਿਆ 'ਚ ਵਰਤੀ ਕੁਹਾੜੀ ਵੀ ਬਰਾਮਦ

ਲੜਕੀ ਦੀ ਮਾਤਾ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ ਅਤੇ ਉਹ ਲੋਕ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਇਕ ਮਕਾਨ 'ਚ ਰਹਿ ਰਹੇ ਸਨ। ਲੜਕੀ ਦੇ ਪਿਤਾ ਮੁਤਾਬਕ ਬੀਤੇ ਕੱਲ•ਉਨ੍ਹਾਂ ਵਲੋਂ ਕੁੜੀ ਨੂੰ ਨਾਸ਼ਤਾ ਕਰਨ ਦੇ ਲਈ ਹੇਠਾਂ ਬੁਲਾਇਆ ਗਿਆ ਪਰ ਉਸ ਵਲੋਂ ਆਪਣੀ ਆਨਲਾਈਨ ਕਲਾਸ ਦਾ ਹਵਾਲਾ ਦਿੰਦਿਆਂ ਕੁਝ ਸਮਾਂ ਬਾਅਦ ਹੇਠਾਂ ਆਉਣ ਨੂੰ ਕਿਹਾ ਪਰ ਕੁਝ ਹੀ ਦੇਰ ਮਗਰੋਂ ਉਨ੍ਹਾਂ ਦੀ ਕੁੜੀ ਵਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮ੍ਰਿਤਕ ਕੁੜੀ ਵਲੋਂ ਲਿਖਿਆ ਇਕ ਸੁਸਾਇਡ ਨੋਟ ਵੀ ਪੁਲਸ ਨੂੰ ਮਿਲਿਆ ਹੈ। ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਸ ਵਲੋਂ ਲਾਸ਼ ਕਬਜ਼ੇ 'ਚ ਲੈਣ ਮਗਰੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁੜੀ ਵਲੋਂ ਆਖਿਰ ਕਿਹੜੇ ਹਾਲਾਤ 'ਚ ਆਪਣੀ ਜਾਨ ਦਿੱਤੀ ਗਈ, ਦੀ ਜਾਂਚ ਲਈ ਪੁਲਸ ਹੋਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕਰੇਗੀ।  

ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਚੋਣਾਂ ਨਹੀਂ ਲੜਾਂਗੇ ਪਰ ਬਾਦਲ ਵਿਰੋਧੀ ਧੜੇ ਦੀ ਕਰਾਂਗੇ ਹਿਮਾਇਤ : ਸਰਨਾ 


Anuradha

Content Editor

Related News