ਰਾਮ ਰਹੀਮ ਦੀ ਗ੍ਰਿਫਾਤਾਰੀ ਤੋਂ ਬਾਅਦ ਬਦਲ ਗਈ ਹਨੀਪ੍ਰੀਤ, ਹੁਣ ਦਿਖਦੀ ਹੈ ਇਸ ਤਰ੍ਹਾਂ(ਫੋਟੋ)

Wednesday, Oct 04, 2017 - 08:30 AM (IST)

ਰਾਮ ਰਹੀਮ ਦੀ ਗ੍ਰਿਫਾਤਾਰੀ ਤੋਂ ਬਾਅਦ ਬਦਲ ਗਈ ਹਨੀਪ੍ਰੀਤ, ਹੁਣ ਦਿਖਦੀ ਹੈ ਇਸ ਤਰ੍ਹਾਂ(ਫੋਟੋ)

ਨਵੀਂ ਦਿੱਲੀ — ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ ਆਖਿਰ ਮੀਡੀਆ ਦੇ ਸਾਹਮਣੇ ਆ ਗਈ ਹੈ। ਜਿਸ ਹਨੀਪ੍ਰੀਤ ਨੂੰ ਸੱਤ ਸੂਬਿਆਂ ਦੀ ਪੁਲਸ ਲੱਭ ਰਹੀ ਸੀ, ਉਹ ਪੁਲਸ ਨੂੰ ਅੰਗੂਠਾ ਦਿਖਾਉਂਦੀ ਹੋਈ ਇੰਟਰਵਿਊ ਦੇ ਕੇ ਫਿਰ ਗਾਇਬ ਹੋ ਗਈ ਹੈ। ਹਨੀਪ੍ਰੀਤ ਨੇ ਕਿਹਾ ਹੈ ਕਿ ਉਹ ਅਤੇ ਉਸਦੇ ਪਾਪਾ(ਰਾਮ ਰਹੀਮ) ਬੇਕਸੂਰ ਹਨ। ਹਨੀਪ੍ਰੀਤ ਅਤੇ ਰਾਮ ਰਹੀਮ 'ਤੇ ਲੱਗੇ ਸਾਰੇ ਦੋਸ਼ ਝੂਠੇ ਹਨ। ਮੀਡੀਆ 'ਚ ਜਿਸ ਤਰ੍ਹਾਂ ਮੈਨੂੰ ਪੇਸ਼ ਕੀਤਾ ਜਾ ਰਿਹਾ ਹੈ ਮੈਂ ਉਸ ਤਰ੍ਹਾਂ ਦੀ ਬਿਲਕੁੱਲ ਨਹੀਂ ਹਾਂ।

PunjabKesari
ਦੂਸਰੇ ਪਾਸੇ ਜਦੋਂ ਹਨੀਪ੍ਰੀਤ ਮੀਡੀਆ ਦੇ ਸਾਹਮਣੇ ਆਈ ਤਾਂ ਉਸਦਾ ਚਿਹਰਾ ਪੂਰੀ ਤਰ੍ਹਾਂ ਨਾਲ ਬਦਲਿਆ ਹੋਇਆ ਸੀ।

PunjabKesari

ਉਹ ਜਿਸ ਤਰ੍ਹਾਂ ਪਹਿਲਾਂ ਦਿਖਾਈ ਦਿੰਦੀ ਸੀ ਉਸ ਤਰ੍ਹਾਂ ਦੀ ਬਿਲਕੁੱਲ ਦਿਖਾਈ ਨਹੀਂ ਦੇ ਰਹੀ ਸੀ। ਹੱਸਦੀ-ਖੇਡਦੀ ਹਨੀਪ੍ਰੀਤ ਅੱਜ ਕੈਮਰੇ ਸਾਹਮਣੇ ਪਰੇਸ਼ਾਨ ਦਿਖਾਈ ਦੇ ਰਹੀ ਸੀ ਉਸਦੇ ਚਿਹਰੇ ਦੀ ਸਾਰੀ ਰੌਣਕ ਗਾਇਬ ਸੀ।

PunjabKesari
ਜਦੋਂ ਤੱਕ ਰਾਮ ਰਹੀਮ ਦਾ ਹੱਥ ਉਸਦੇ ਸਿਰ 'ਤੇ ਸੀ, ਉਸਦਾ ਅੰਦਾਜ਼ ਹੀ ਵੱਖ ਸੀ। ਹੱਸਦੇ ਹੋਏ ਮੇਕਅੱਪ ਅਤੇ ਵਧੀਆ ਪੌਸ਼ਾਕ ਦੇ ਨਾਲ ਹਨੀਪ੍ਰੀਤ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਅੱਜ ਜਦੋਂ ਹਿੰਦੀ ਨਿਊਜ਼ ਚੈਨਲ ਨੂੰ ਸਾਦੇ ਕੱਪੜਿਆਂ 'ਚ ਇੰਟਰਵਿਊ ਦੇਣ  ਆਈ ਹਨੀਪ੍ਰੀਤ ਦੀਆਂ ਅੱਖਾਂ 'ਚ ਅੱਥਰੂ ਸਨ ਅਤੇ ਆਪਣੇ ਪੱਖ 'ਚ ਸਫਾਈ ਦੇ ਰਹੀ ਸੀ।  

PunjabKesari
ਆਪਣੇ ਪਤੀ ਤੋਂ ਲੈ ਕੇ ਡੇਰੇ ਤੱਕ ਕਈ ਲੋਕਾਂ 'ਤੇ ਸਵਾਲ ਖੜ੍ਹੇ ਕੀਤੇ ਕਿ ਉਸਦੇ ਪਾਪਾ ਦੇ ਰਿਸ਼ਤੇ ਨੂੰ ਲੈ ਕੇ ਗਲਤ ਢੰਗ ਨਾਲ ਦਿਖਾਇਆ ਗਿਆ ਹੈ।

PunjabKesari
ਹਨੀਪ੍ਰੀਤ ਦੇ ਚਿਹਰੇ 'ਤੇ ਪਰੇਸ਼ਾਨੀ ਅਤੇ ਦਬਾਅ ਸਾਫ ਝਲਕ ਰਿਹਾ ਸੀ ਕਿ ਹੁਣ ਉਹ ਕਾਨੂੰਨ ਤੋਂ ਬੱਚ ਨਹੀਂ ਸਕਦੀ। ਉਸਨੇ ਆਪਣੇ ਆਪ ਅਤੇ ਰਾਮ ਰਹੀਮ ਨੂੰ ਬੇਕਸੂਰ ਦੱਸਿਆ ਹੈ।


Related News