'ਹਲਵਾਰਾ ਹਵਾਈ ਅੱਡੇ' ਦਾ ਨਾਂ ਬਦਲਣ ਨੂੰ ਲੈ ਕੇ ਬੋਰਡ 'ਤੇ ਮਲੀ ਗਈ ਕਾਲਖ਼

Sunday, Sep 12, 2021 - 03:38 PM (IST)

'ਹਲਵਾਰਾ ਹਵਾਈ ਅੱਡੇ' ਦਾ ਨਾਂ ਬਦਲਣ ਨੂੰ ਲੈ ਕੇ ਬੋਰਡ 'ਤੇ ਮਲੀ ਗਈ ਕਾਲਖ਼

ਲੁਧਿਆਣਾ (ਨਰਿੰਦਰ,ਮਨਦੀਪ)- ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਬਣ ਰਹੇ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦੇ ਨਾਂ ਦਾ ਮੁੱਦਾ ਅੱਜ ਉਸ ਸਮੇਂ ਫਿਰ ਚਰਚਾ ’ਚ ਆ ਗਿਆ ਜਦੋਂ ਇਨਕਲਾਬ ਜ਼ਿੰਦਾਬਾਦ ਲਹਿਰ ਦੇ ਮੁਖੀ ਸੁਖਵਿੰਦਰ ਸਿੰਘ ਹਲਵਾਰਾ ਅਤੇ ਉਸ ਦੇ ਸਾਥੀਆਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਪਿੰਡ ਹਲਵਾਰਾ ਵਿਖੇ ਲੱਗੇ ਦਿਸ਼ਾ-ਸੂਚਕ ਬੋਰਡ ਉੱਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ’ਚ ਲਿਖੇ ‘ਅੰਤਰਰਾਸ਼ਟਰੀ ਹਵਾਈ ਅੱਡਾ’ ਉਪਰ ਕਾਲਾ ਰੰਗ ਫੇਰ ਦਿੱਤਾ।

ਇਹ ਵੀ ਪੜ੍ਹੋ : ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ

ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਵਲੋਂ ਆਪਣੇ ਫੇਸਬੁੱਕ ਅਕਾਊਂਟ ਉੱਪਰ ਪੋਸਟ ਪਾਏ ਜਾਣ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਸ ਨੇ ਕਾਰਵਾਈ ਕਰਦਿਆਂ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਹਲਵਾਰਾ, ਉਸ ਦੇ ਸਾਥੀ ਸੁੱਖ ਜਗਰਾਓਂ ਸਮੇਤ ਦੋ-ਤਿੰਨ ਅਣਪਛਾਤਿਆਂ ਵਿਰੁੱਧ ਜਨਤਕ ਜਾਇਦਾਦਾਂ ਦਾ ਨੁਕਸਾਨ ਰੋਕੂ ਕਾਨੂੰਨ 1984 ਦੀ ਧਾਰਾ 3 ਅਧੀਨ ਮੁਕੱਦਮਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ। ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਇਸ ਮਾਮਲੇ ਦੀ ਤਫਤੀਸ਼ ਐੱਸ. ਆਈ. ਨਿਰਮਲ ਸਿੰਘ ਨੂੰ ਸੌਂਪੀ ਗਈ ਹੈ।

ਦੱਸ ਦੇਈਏ ਕਿ ਸੁਖਵਿੰਦਰ ਸਿੰਘ ਹਲਵਾਰਾ ਅਤੇ ਉਸ ਦੇ ਸਾਥੀ ਪਿਛਲੇ ਕਾਫੀ ਅਰਸੇ ਤੋਂ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਣ ਲਈ ਮੁਹਿੰਮ ਚਲਾ ਰਹੇ ਸੀ ਪਰ ਅੱਜ ਉਸ ਨੇ ਆਪਣੇ ਸਾਥੀ ਸੁੱਖ ਜਗਰਾਉਂ ਵਗੈਰਾ ਨਾਲ ਦਿਸ਼ਾ ਸੂਚਕ ਬੋਰਡਾਂ ਉਪਰ ਕਾਲਾ ਪੇਂਟ ਫੇਰ ਦਿੱਤਾ ਅਤੇ ਬੋਰਡ ਦੇ ਹੇਠਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਦਰਸਾਉਂਦਾ ਇਕ ਫਲੈਕਸ ਵੀ ਟੰਗ ਦਿੱਤਾ ਅਤੇ ਮੌਕੇ 'ਤੇ ਨਾਅਰੇਬਾਜੀ ਵੀ ਕੀਤੀ । ਇਸ ਹਵਾਈ ਅੱਡੇ ਦੇ ਨਾਮ ਵਾਰੇ ਪਿੰਡ ਐਤੀਆਣਾ ਵਾਸੀਆਂ ਅਤੇ ਉਥੋਂ ਦੀ ਪੰਚਾਇਤ ਨੇ ਵੀ ਇਤਰਾਜ ਪ੍ਰਗਟਾਇਆ ਸੀ। ਇਸ ਸਬੰਧੀ ਅੱਜ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਉਹ ਅਜਿਹੀ ਕਾਰਵਾਈ ਦੀ ਥਾਂ ਕਾਨੂੰਨੀ ਚਾਰਾਜੋਈ ਦੇ ਹੱਕ ਵਿਚ ਹਨ। ਪੁਲਸ ਪ੍ਰਸ਼ਾਸ਼ਨ ਵੱਲੋਂ ਕਹਿਣ ਤੋਂ ਬਾਅਦ ਪਿੰਡ ਹਲਵਾਰਾ ਦੇ ਸਰਪੰਚ ਹਰਜਿੰਦਰ ਸਿੰਘ ਨਿੱਕਾ ਨੇ ਦਿਸ਼ਾ ਬੋਰਡ ਉਪਰ ਫੇਰਿਆ ਕਾਲਾ ਪੇਂਟ ਸਾਫ ਕਰਵਾ ਦਿੱਤਾ। 

ਇਹ ਵੀ ਪੜ੍ਹੋ : ਗੁਰਦਾਸਪੁਰ 'ਚ 15 ਸਾਲ ਦੇ ਮੁੰਡੇ ਦੀ ਦਰਿੰਦਗੀ, ਮਾਸੂਮ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੀਤਾ ਜਬਰ-ਜ਼ਿਨਾਹ

ਕੀ ਕਹਿਣਾ ਸੁਖਵਿੰਦਰ ਸਿੰਘ ਦਾ
ਇਨਕਲਾਬ ਜ਼ਿੰਦਾਬਾਦ ਲਹਿਰ ਦੇ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣ ਲਈ ਮੁੱਖ ਮੰਤਰੀ ਪੰਜਾਬ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਹੋਰ ਅਧਿਕਾਰੀਆਂ ਨੂੰ ਲਿਖ ਕੇ ਭੇਜ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋਇਆ ਅੱਜ ਉਹ ਦਿੱਲੀ ਕਿਸਾਨ ਮੋਰਚੇ ’ਤੇ ਜਾ ਰਹੇ ਹਨ, ਆ ਕੇ ਆਪਣੀ ਗ੍ਰਿਫ਼ਤਾਰੀ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News