ਹੁਣ ਜਲੰਧਰ ''ਚ ਸ਼ੁਰੂ ਹੋਈ ਗੁੱਤ ਕੱਟਣ ਦੀ ਵਾਰਦਾਤ, ਬਣਿਆ ਦਹਿਸ਼ਤ ਦਾ ਮਾਹੌਲ (pics)

Tuesday, Aug 08, 2017 - 07:17 PM (IST)

ਹੁਣ ਜਲੰਧਰ ''ਚ ਸ਼ੁਰੂ ਹੋਈ ਗੁੱਤ ਕੱਟਣ ਦੀ ਵਾਰਦਾਤ, ਬਣਿਆ ਦਹਿਸ਼ਤ ਦਾ ਮਾਹੌਲ  (pics)

ਜਲੰਧਰ(ਸੋਨੂੰ)— ਦੇਸ਼ 'ਚ ਵਾਪਰ ਰਹੀਆਂ ਗੁੱਤ ਕੱਟਣ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ 'ਚੋਂ ਇਹੋਂ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਬਰਨਾਲਾ, ਮੋਗਾ, ਫਰੀਦਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਲੋਟ ਤੋਂ ਬਾਅਦ ਹੁਣ ਇਸੇ ਤਰ੍ਹਾਂ ਦਾ ਪਹਿਲਾਂ ਮਾਮਲਾ ਮੰਗਲਵਾਰ ਨੂੰ ਜਲੰਧਰ ਦੇ ਟੈਗੋਰ ਨਗਰ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਮਹਿਲਾ ਦੀ ਦਿਨ-ਦਿਹਾੜੇ ਗੁੱਤ ਕੱਟੀ ਗਈ। ਦੂਜੇ ਸ਼ਹਿਰਾਂ 'ਚ ਵਧੇਰੇ ਤੌਰ ਅਜਿਹੀਆਂ ਵਾਰਦਾਤਾਂ ਨੂੰ ਰਾਤ ਦੇ ਸਮੇਂ ਅੰਜਾਮ ਦਿੱਤਾ ਗਿਆ ਹੈ ਪਰ ਜਲੰਧਰ 'ਚ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 
ਮੰਗਲਵਾਰ ਦੁਪਹਿਰ ਟੈਗੋਰ ਨਗਰ ਦੀ ਗਲੀ ਨੰਬਰ 10 'ਚ ਰਹਿਣ ਵਾਲੀ ਰਾਜ ਰਾਣੀ ਪਤਨੀ ਵਿਜੇ ਕੁਮਾਰ ਦੀ ਗੁੱਤ ਕੱਟੇ ਜਾਣ ਦੀ ਖਬਰ ਇਲਾਕੇ 'ਚ ਅੱਗ ਵਾਂਗ ਫੈਲ ਗਈ। ਇਸ ਖਬਰ ਦੇ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਤ ਰਾਜ ਰਾਣੀ ਨੇ ਦੱਸਿਆ ਕਿ ਉਹ ਦੁਪਹਿਰ 1 ਵਜੇ ਦੇ ਕਰੀਬ ਘਰ ਦੀ ਪਹਿਲੀ ਮੰਜ਼ਿਲ 'ਤੇ ਆਪਣੇ ਕਮਰੇ 'ਚ ਸੁੱਤੀ ਹੋਈ ਸੀ, ਜਿਵੇਂ ਹੀ ਉਹ ਉੱਠੀ ਤਾਂ ਉਸ ਨੂੰ ਚੱਕਰ ਆਇਆ ਅਤੇ ਫਿਰ ਉਹ ਬੇਹੋਸ਼ ਹੋ ਗਈ। ਇਸ ਘਟਨਾ ਦੇ ਥੋੜ੍ਹੀ ਦੇਰ ਪਹਿਲਾਂ ਹੀ ਉਸ ਦਾ ਬੇਟਾ ਸਾਹਿਲ ਉਸ ਦੇ ਕੋਲ ਬੈਠਾ ਸੀ ਅਤੇ ਨਹਾਉਣ ਲਈ ਹੇਠਾਂ ਗਿਆ ਗਿਆ ਸੀ। ਇਸੇ ਦੌਰਾਨ ਅਚਾਨਕ ਉਹ ਸਾਬਣ ਲੈਣ ਦੇ ਲਈ ਮਾਂ ਦੇ ਕੋਲ ਆਇਆ ਅਤੇ ਉਸ ਨੇ ਦੇਖਿਆ ਕਿ ਉਸ ਦੀ ਮਾਂ ਬੇਹੋਸ਼ ਪਈ ਹੋਈ ਸੀ ਅਤੇ ਉਸ ਦੀ ਗੁੱਤ ਕੱਟੀ ਹੋਈ ਸੀ, ਫਿਰ ਉਸ ਨੇ ਮਾਂ ਨੂੰ ਦੱਸਿਆ ਕਿ ਉਸ ਦੀ ਗੁੱਤ ਕੱਟੀ ਹੋਈ ਹੈ।  ਉਦੋਂ ਤੋਂ ਰਾਜ ਰਾਣੀ ਸਦਮੇ 'ਚ ਹੈ। ਹੁਣ ਰਾਜ ਰਾਣੀ ਦੇ ਘਰ 'ਚ ਨਿਵਾਸੀਆਂ ਤੋਂ ਇਲਾਵਾ ਰਾਜਸੀ ਆਗੂ ਅਤੇ ਹੋਰ ਲੋਕ ਪੁੱਜ ਕੇ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਥਾਣਾ ਨੰਬਰ-5 ਦੀ ਪੁਲਸ ਨੂੰ ਦਿੱਤੀ ਜਾ ਰਹੀ ਹੈ। ਜਲੰਧਰ 'ਚ ਵਾਪਰੀ ਇਸ ਘਟਨਾ ਦੇ ਕਾਰਨ ਲੋਕਾਂ ਨੇ ਆਪਣੇ-ਆਪਣੇ ਘਰਾਂ 'ਚ ਨਿੰਮ ਅਤੇ ਨਿੰਬੂ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ।


Related News