ਵੱਡੇ ਘਰਾਣਿਆਂ ਦੇ ਡਰਾਇੰਗ ਰੂਮ ਤੱਕ ਪੁੱਜੀ ਜਿਮਖਾਨਾ ਦੀ ਲਡ਼ਾਈ

Wednesday, Dec 08, 2021 - 03:26 PM (IST)

ਵੱਡੇ ਘਰਾਣਿਆਂ ਦੇ ਡਰਾਇੰਗ ਰੂਮ ਤੱਕ ਪੁੱਜੀ ਜਿਮਖਾਨਾ ਦੀ ਲਡ਼ਾਈ

ਜਲੰਧਰ (ਖੁਰਾਣਾ)–19 ਦਸੰਬਰ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਬਿਸਾਤ ਸਜ ਚੁੱਕੀ ਹੈ ਅਤੇ ਸਾਰੇ ਮੋਹਰੇ ਆਪਸ ਵਿਚ ਭਿੜਨ ਨੂੰ ਤਿਆਰ ਹਨ। ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਲੜਾਈ ਸ਼ਹਿਰ ਦੇ ਵੱਡੇ ਘਰਾਣਿਆਂ ਦੇ ਡਰਾਇੰਗ ਰੂਮ ਤੱਕ ਪਹੁੰਚ ਚੁੱਕੀ ਹੈ। ਵੱਖ-ਵੱਖ ਉਮੀਦਵਾਰਾਂ ਵੱਲੋਂ ਸ਼ਹਿਰ ਦੇ ਘਰਾਂ, ਫੈਕਟਰੀਆਂ ਅਤੇ ਦਫ਼ਤਰਾਂ ਵਿਚ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਲੱਬ ਚੋਣਾਂ ਵਿਚ ਖੜ੍ਹੇ ਉਮੀਦਵਾਰ ਕੋਈ ਨਾ ਕੋਈ ਸੰਪਰਕ ਜਾਂ ਸਿਫ਼ਾਰਿਸ਼ ਲੱਭ ਕੇ ਵੱਡੇ-ਵੱਡੇ ਘਰਾਣਿਆਂ ਨੂੰ ਆਪਣੇ ਵੱਲ ਕਰਨ ਦੇ ਯਤਨਾਂ ਵਿਚ ਲੱਗੇ ਹੋਏ ਹਨ। 4300 ਮੈਂਬਰਾਂ ਵਾਲੇ ਜਿਮਖਾਨਾ ਕਲੱਬ ਦੀਆਂ ਚੋਣਾਂ ਨੇ ਸ਼ਹਿਰ ਵਿਚ ਪੂਰੀ ਹਲਚਲ ਮਚਾਈ ਹੋਈ ਹੈ ਕਿਉਂਕਿ ਇਨ੍ਹਾਂ ਚੋਣਾਂ ਦਾ ਰੌਲਾ ਵਿਧਾਨ ਸਭਾ ਚੋਣਾਂ ਤੋਂ ਵੀ ਵੱਧ ਸੁਣਾਈ ਦੇਣ ਲੱਗਾ ਹੈ।

ਸੁਮਿਤ ਸ਼ਰਮਾ ਨੇ ਦਿਲਚਸਪ ਬਣਾਈ ਸੈਕਟਰੀ ਅਹੁਦੇ ਦੀ ਚੋਣ, ਅਚੀਵਰਸ ਗਰੁੱਪ ਮਨਾਉਣ ਅਤੇ ਬਿਠਾਉਣ ’ਚ ਲੱਗਾ
ਪਿਛਲੇ 2 ਸਾਲ ਜਿਮਖਾਨਾ ਕਲੱਬ ਦੀ ਸੱਤਾ ’ਤੇ ਕਾਬਜ਼ ਰਹੇ ਅਚੀਵਰਸ ਗਰੁੱਪ ਨੂੰ ਪਹਿਲਾਂ ਧੀਰਜ ਸੇਠ ਅਤੇ ਬਾਅਦ ਵਿਚ ਸੁਮਿਤ ਸ਼ਰਮਾ ਦੀ ਬਗਾਵਤ ਝੱਲਣੀ ਪਈ। ਧੀਰਜ ਸੇਠ ਦੀ ਥਾਂ ’ਤੇ ਤਾਂ ਕੁੱਕੀ ਬਹਿਲ ਨੇ ਸੈਕਟਰੀ ਅਹੁਦੇ ’ਤੇ ਖੜ੍ਹੇ ਹੋ ਕੇ ਅਚੀਵਰਸ ਨੂੰ ਚੁਣੌਤੀ ਦਿੱਤੀ ਹੋਈ ਹੈ ਪਰ ਸੁਮਿਤ ਸ਼ਰਮਾ ਨੇ ਵੀ ਸੈਕਟਰੀ ਅਹੁਦੇ ਦੀ ਚੋਣ ਲੜਨ ਦਾ ਐਲਾਨ ਕਰ ਕੇ ਇਨ੍ਹਾਂ ਚੋਣਾਂ ਨੂੰ ਕਾਫੀ ਦਿਲਚਸਪ ਬਣਾ ਦਿੱਤਾ ਹੈ। ਹੁਣ ਇਹ ਚੋਣਾਂ ਤਿਕੋਣੇ ਦੌਰ ਵਿਚ ਪਹੁੰਚ ਗਈਆਂ ਹਨ। ਇਸੇ ਵਿਚਕਾਰ ਅਚੀਵਰਸ ਗਰੁੱਪ ਦੇ ਪ੍ਰਤੀਨਿਧੀਆਂ ਨੇ ਅੱਜ ਸਾਰਾ ਦਿਨ ਸੁਮਿਤ ਸ਼ਰਮਾ ਨੂੰ ਮਨਾਉਣ ਤੇ ਬਿਠਾਉਣ ਦਾ ਯਤਨ ਕੀਤਾ ਪਰ ਸ਼ਾਇਦ ਉਹ ਇਸ ਵਿਚ ਜ਼ਿਆਦਾ ਸਫਲ ਨਹੀਂ ਰਹੇ ਕਿਉਂਕਿ ਸੁਮਿਤ ਸ਼ਰਮਾ ਨੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਅੱਜ ਉਨ੍ਹਾਂ ਧੂੰਆਂਧਾਰ ਪ੍ਰਚਾਰ ਵੀ ਕੀਤਾ। ਗਰੁੱਪ ਵਿਚ ਹੋ ਰਹੀ ਅੰਦਰੂਨੀ ਪਾਲੀਟਿਕਸ ਨੂੰ ਮੁੱਦਾ ਬਣਾ ਕੇ ਚੋਣ ਲੜ ਰਹੇ ਸੁਮਿਤ ਸ਼ਰਮਾ ਨੂੰ ਵਧੀਆ ਸਮਰਥਨ ਵੀ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਮੱਥੇ ’ਤੇ ‘ਬਿੰਦੀ’ ਲਾਉਂਦੇ ਸਮੇਂ ਲਾਸ਼ ਨੂੰ ਵੇਖ ਰੋਂਦੇ ਬੋਲੀ ਭੈਣ, ‘ਸੁਹਾਗਣ ਵਿਦਾ ਹੋਣਾ ਚਾਹੁੰਦੀ ਸੀ ਮੇਰੀ ਭੈਣ'

PunjabKesari
ਪੁਰਾਣੀ ਟੀਮ ਦੇ 7 ਵਿਚੋਂ 5 ਉਮੀਦਵਾਰ ਪ੍ਰੋਗਰੈਸਿਵ ਕੋਲ
ਕਲੱਬ ਚੋਣਾਂ ਲਈ ਦੋਵਾਂ ਗਰੁੱਪਾਂ ਨੇ ਆਪਣੇ-ਆਪਣੇ ਉਮੀਦਵਾਰ ਲਗਭਗ ਫਾਈਨਲ ਕਰ ਲਏ ਹਨ ਪਰ ਐਗਜ਼ੀਕਿਊਟਿਵ ਅਹੁਦਿਆਂ ਲਈ ਨਵੇਂ ਉਮੀਦਵਾਰਾਂ ਦੀ ਭਾਲ ਵੀ ਜਾਰੀ ਹੈ। ਪ੍ਰੋਗਰੈਸਿਵ ਗਰੁੱਪ ਕੋਲ 8, ਜਦੋਂ ਕਿ ਅਚੀਵਰਸ ਗਰੁੱਪ ਕੋਲ ਅਜੇ ਐਗਜ਼ੀਕਿਊਟਿਵ ਲਈ 4 ਉਮੀਦਵਾਰ ਹੀ ਆਏ ਹਨ। ਪੁਰਾਣੀ ਐਗਜ਼ੀਕਿਊਟਿਵ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚੋਂ 7 ਮੈਂਬਰ ਇਸ ਵਾਰ ਵੀ ਚੋਣ ਲਡ਼ ਰਹੇ ਹਨ ਅਤੇ 7 ਵਿਚੋਂ 5 ਉਮੀਦਵਾਰ ਜਗਜੀਤ ਕੰਬੋਜ, ਰਾਜੀਵ ਬਾਂਸਲ, ਗੁਨਦੀਪ ਸਿੰਘ ਸੋਢੀ, ਪ੍ਰੋ. ਝਾਂਜੀ ਅਤੇ ਸਾਲੀਨ ਜੋਸ਼ੀ ਪ੍ਰੋਗਰੈਸਿਵ ਗਰੁੱਪ ਵੱਲੋਂ ਚੋਣ ਲੜ ਰਹੇ ਹਨ। ਇਹ ਪੰਜੇ ਉਮੀਦਵਾਰ ਕਾਫੀ ਮਜ਼ਬੂਤ ਸਮਝੇ ਜਾ ਰਹੇ ਹਨ। ਪੁਰਾਣੀ ਟੀਮ ਵਿਚੋਂ ਨਿਤਿਨ ਬਹਿਲ ਅਤੇ ਹਰਪ੍ਰੀਤ ਸਿੰਘ ਗੋਲਡੀ ਹੀ ਅਚੀਵਰਸ ਗਰੁੱਪ ਵੱਲੋਂ ਮੈਦਾਨ ਵਿਚ ਹਨ। ਗੋਲਡੀ ਅਤੇ ਬਹਿਲ ਵੀ ਆਪਣੇ-ਆਪਣੇ ਸਰਕਲ ਵਿਚ ਕਾਫ਼ੀ ਪ੍ਰਸਿੱਧ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ਬਾਦਲ ਪਰਿਵਾਰ ਨੂੰ ਝਟਕਾ ਦੇਣ ਲਈ ਭਾਜਪਾ ਨੇ ਤਿਆਰ ਕੀਤੀ ਰਣਨੀਤੀ

PunjabKesari

ਐਗਜ਼ੀਕਿਊਟਿਵ ਦੀ 2 ਵਾਰ ਹੀ ਚੋਣ ਲੜਨ : ਮੋਨੂੰ, ਨਿਖਿਲ
ਜਿਮਖਾਨਾ ਵਿਚ ਕਈ ਐਗਜ਼ੀਕਿਊਟਿਵ ਉਮੀਦਵਾਰ ਅਜਿਹੇ ਹਨ, ਜਿਹੜੇ ਪਿਛਲੇ ਕਈ-ਕਈ ਸਾਲਾਂ ਤੋਂ ਲਗਾਤਾਰ ਜਿੱਤ ਪ੍ਰਾਪਤ ਕਰ ਰਹੇ ਹਨ। ਇਸ ਵਾਰ ਐਗਜ਼ੀਕਿਊਟਿਵ ਚੋਣ ਲਈ ਖੜ੍ਹੇ ਨਵੇਂ ਉਮੀਦਵਾਰ ਨਿਖਿਲ ਅਤੇ ਮੋਨੂੰ ਪੁਰੀ ਕਾਫੀ ਮਿਹਨਤ ਕਰਦੇ ਦਿਖਾਈ ਦਿਸ ਰਹੇ ਹਨ। ਦੋਵਾਂ ਦਾ ਕਹਿਣਾ ਹੈ ਕਿ ਕਲੱਬ ਵਿਚ ਸੀਨੀਅਰ ਮੈਂਬਰਾਂ ਦੇ ਨਾਲ-ਨਾਲ ਨੌਜਵਾਨ ਵਰਗ ਨੂੰ ਵੀ ਆਧੁਨਿਕ ਪੱਧਰ ’ਤੇ ਸਹੂਲਤਾਂ ਵਾਜਿਬ ਦਰਾਂ ’ਤੇ ਮਿਲਣੀਆਂ ਚਾਹੀਦੀਆਂ ਹਨ। ਮੋਨੂੰ ਪੁਰੀ ਅਤੇ ਨਿਖਿਲ ਗੁਪਤਾ ਦਾ ਕਹਿਣਾ ਹੈ ਕਿ ਐਗਜ਼ੀਕਿਊਟਿਵ ਉਮੀਦਵਾਰ ਲਈ ਵੀ ਇਹ ਸ਼ਰਤ ਹੋਣੀ ਚਾਹੀਦੀ ਹੈ ਕਿ ਉਹ ਲਗਾਤਾਰ 2 ਵਾਰ ਹੀ ਚੋਣ ਲੜੇ। ਉਸ ਤੋਂ ਬਾਅਦ ਜਾਂ ਤਾਂ ਉਹ ਉਪਰਲੇ ਅਹੁਦੇ ’ਤੇ ਜਾਂ ਇਕ ਟਰਮ ਆਰਾਮ ਕਰੇ।

ਇਹ ਵੀ ਪੜ੍ਹੋ: ਵਿਰਾਸਤ-ਏ-ਖਾਲਸਾ ਪੁੱਜੇ CM ਚੰਨੀ ਨੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ, ਕੀਤੇ ਵੱਡੇ ਐਲਾਨ
ਬੁੱਧਵਾਰ ਨੂੰ ਗਠਿਤ ਹੋ ਜਾਣਗੇ ਦੋਵੇਂ ਗਰੁੱਪ
ਸੈਕਟਰੀ ਅਹੁਦੇ ’ਤੇ ਚੋਣ ਲੜ ਰਹੇ ਸੁਮਿਤ ਸ਼ਰਮਾ ਨੇ ਹਾਲਾਂਕਿ ਕੋਈ ਗਰੁੱਪ ਨਹੀਂ ਬਣਾਇਆ ਪਰ ਮੁੱਖ ਮੁਕਾਬਲਾ ਪ੍ਰੋਗਰੈਸਿਵ ਗਰੁੱਪ ਅਤੇ ਅਚੀਵਰਸ ਗਰੁੱਪ ਵਿਚਕਾਰ ਹੈ, ਜਿਨ੍ਹਾਂ ਦਾ ਗਠਨ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਦੋਵੇਂ ਹੀ ਗਰੁੱਪ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਉਮੀਦਵਾਰਾਂ ਅਤੇ ਵਿਜ਼ਿਨ ਡਾਕੂਮੈਂਟ ਨੂੰ ਪ੍ਰੈੱਸ ਨਾਲ ਸ਼ੇਅਰ ਕਰ ਸਕਦੇ ਹਨ। ਅਚੀਵਰਸ ਗਰੁੱਪ ਦੇ ਉਮੀਦਵਾਰਾਂ ਅਮਿਤ ਕੁਕਰੇਜਾ, ਤਰੁਣ ਸਿੱਕਾ, ਸੌਰਭ ਖੁੱਲਰ ਅਤੇ ਰਾਜੂ ਵਿਰਕ ਨੇ ਜਿੱਥੇ ਸਾਂਝੇ ਰੂਪ ਵਿਚ ਪ੍ਰਚਾਰ ਕੀਤਾ, ਉਥੇ ਹੀ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਗੁਲਸ਼ਨ ਸ਼ਰਮਾ, ਕੁੱਕੀ ਬਹਿਲ, ਅਨੂ ਮਾਟਾ, ਮੇਜਰ ਕੋਛੜ ਆਦਿ ਨੇ ਬਾਕੀ ਕਿੰਗ ਮੇਕਰ ਨਾਲ ਵਿੱਕੀ ਪੁਰੀ ਦੀ ਰਿਹਾਇਸ਼ ’ਤੇ ਆਯੋਜਿਤ ਇਕ ਮੀਟਿੰਗ ਵਿਚ ਹਿੱਸਾ ਲਿਆ। ਇਸ ਦੌਰਾਨ ਚੋਣ ਚਰਚਾ ਕੀਤੀ ਗਈ। ਇਸੇ ਵਿਚਕਾਰ ਦੋਵਾਂ ਗਰੁੱਪਾਂ ਦੇ ਵਧੇਰੇ ਉਮੀਦਵਾਰਾਂ ਨੇ ਵੋਟਰਾਂ ਨਾਲ ਟੈਲੀਫੋਨ ’ਤੇ ਨਿੱਜੀ ਸੰਪਰਕ ਕਰਨ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ ਅਤੇ ਕਈਆਂ ਨੇ ਤਾਂ ਕਾਲ ਸੈਂਟਰਾਂ ਤੱਕ ਦੀਆਂ ਸੇਵਾਵਾਂ ਵੀ ਲੈ ਲਈਆਂ ਹਨ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, NRIs ਨੂੰ ਮਿਲੇਗੀ ਇਹ ਖ਼ਾਸ ਸਹੂਲਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News