ਲੰਬੀ ਦੇ ਪਿੰਡ ਮਾਨਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਖੇਤ ''ਚੋਂ ਮਿਲੇ ਅੰਗ

Sunday, Oct 11, 2020 - 06:17 PM (IST)

ਲੰਬੀ ਦੇ ਪਿੰਡ ਮਾਨਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਖੇਤ ''ਚੋਂ ਮਿਲੇ ਅੰਗ

ਲੰਬੀ/ਮਲੋਟ (ਜੁਨੇਜਾ): ਲੰਬੀ ਦੇ ਪਿੰਡ ਮਾਨਾ ਵਿਖੇ ਇਕ ਖੇਤ 'ਚ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਮਿਲੇ ਸਨ। ਇਸ ਸਬੰਧੀ ਪਿੰਡ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਜਗਜੀਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਦੇ ਖੇਤ ਵਿਚ ਸ੍ਰੀ ਗੁਟਕਾ ਸਾਹਿਬ ਦੇ ਕੁਝ ਅੰਗ ਮਿਲੇ ਹਨ। ਇਨ੍ਹਾਂ 'ਚ ਜਪੁਜੀ ਸਾਹਿਬ ਅਤੇ ਦੁੱਖ ਭੰਜਨੀ ਦੇ ਅੰਗ ਹਨ। ਇਸ ਸਬੰਧੀ ਉਨ੍ਹਾਂ ਤਖ਼ਤ ਦਮਦਮਾ ਸਾਹਿਬ ਵਿਖੇ ਸੂਚਨਾ ਦੇ ਦਿੱਤੀ ਹੈ ਜਿਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਪਿੰਡ ਦੇ ਸਰਪੰਚ ਮੰਦਰ ਸਿੰਘ ਅਤੇ ਗੁਰੂ ਘਰ ਵਿਚ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਦਾਦੀ ਨੇ ਆਪਣੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਅਜਿਹੀ ਹਰਕਤ, ਦੇਖ ਕੰਬ ਜਾਵੇਗੀ ਰੂਹ

ਉਧਰ ਉਕਤ ਵਿਅਕਤੀ ਵਲੋਂ ਇਹ ਅੰਗਾਂ ਨੂੰ ਸਨਮਾਨ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਭੇਜਿਆ ਜਾ ਰਿਹਾ ਹੈ। ਉਧਰ ਥਾਣਾ ਲੰਬੀ ਦੀ ਪੁਲਸ ਇਸ ਮਾਮਲੇ ਤੋਂ ਅਗਿਆਨ ਹੈ। ਹਾਲਾਂਕਿ ਸਮਝਿਆ ਜਾ ਰਿਹਾ ਹੈ ਖੇਤਾਂ 'ਚ ਇਹ ਪਾਣੀ ਬਠਿੰਡਾ ਸਾਈਡ ਤੋਂ ਆਉਣ ਵਾਲੀ ਨਹਿਰ ਦਾ ਹੈ ਜਿਸ ਕਰਕੇ ਸੰਭਾਵਨਾ ਹੈ ਕਿ ਇਹ ਅੰਗ ਕਿਸੇ ਨੇ ਜਲ ਪ੍ਰਵਾਹ ਕੀਤੇ ਹੋ ਸਕਦੇ ਹਨ ਅਤੇ ਪਾਣੀ ਵਿਚ ਰੁੜ ਕੇ ਆ ਗਏ ਹੋਣ।

ਇਹ ਵੀ ਪੜ੍ਹੋ: ਪੰਜਾਬ 'ਚ ਹੋ ਸਕਦੈ ਬਲੈਕ ਆਊਟ, ਫੌਜ ਕੋਲ ਖ਼ਤਮ ਹੋਇਆ ਰਾਸ਼ਨ-ਅਸਲਾ: ਮਨਪ੍ਰੀਤ ਬਾਦਲ


author

Shyna

Content Editor

Related News