ਲੁਧਿਆਣਾ : ਗੁਰਦੁਆਰੇ ''ਚ ''ਗੁਟਕਾ ਸਾਹਿਬ'' ਦੀ ਬੇਅਦਬੀ, ਨੌਜਵਾਨ ਹਿਰਾਸਤ ''ਚ
Sunday, Feb 18, 2018 - 11:35 AM (IST)

ਲੁਧਿਆਣਾ (ਰਿਸ਼ੀ) : ਸ਼ਹਿਰ ਦੇ ਰਿਸ਼ੀ ਨਗਰ ਇਲਾਕੇ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਐਤਵਾਰ ਸਵੇਰੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਔਰਤ ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੀ ਸੀ ਕਿ ਇਕ ਨੌਜਵਾਨ ਅਚਾਨਕ ਉੱਥੇ ਆਇਆ ਅਤੇ ਉਸ ਦੇ ਹੱਥੋਂ ਗੁਟਕਾ ਸਾਹਿਬ ਖੋਹ ਕੇ ਭੱਜ ਗਿਆ ਪਰ ਲੋਕਾਂ ਨੇ ਮੌਕੇ 'ਤੇ ਹੀ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਉਕਤ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।