‘ਪਿਛਲੀਆਂ ਚੋਣਾਂ ਰੱਬ ਦੀ ਸਹੁੰ ਖਾ ਕੇ ਲੜੀਆਂ, ਹੁਣ ਅਗਲੀਆਂ ਚੋਣਾਂ ਕਿਵੇਂ ਲੜਨਗੇ ਕੈਪਟਨ ਸਾਬ੍ਹ’

Sunday, Jan 10, 2021 - 06:37 PM (IST)

‘ਪਿਛਲੀਆਂ ਚੋਣਾਂ ਰੱਬ ਦੀ ਸਹੁੰ ਖਾ ਕੇ ਲੜੀਆਂ, ਹੁਣ ਅਗਲੀਆਂ ਚੋਣਾਂ ਕਿਵੇਂ ਲੜਨਗੇ ਕੈਪਟਨ ਸਾਬ੍ਹ’

ਗੁਰੂਹਰਸਹਾਏ (ਆਵਲਾ): ਪੰਜਾਬ ’ਚ ਅਗਲੇ ਮਹੀਨੇ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ।ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਵੱਖ-ਵੱਖ ਸ਼ਹਿਰਾਂ ’ਚ ਦੌਰੇ ਕਰਕੇ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਟੁੱਟਣ ਨਾਲ ਪਾਰਟੀ ਨੂੰ ਉੱਚਾ ਚੁੱਕਣ ਲਈ ਅਤੇ ਵਰਕਰਾਂ ਵਿੱਚ ਉਤਸ਼ਾਹ ਭਰਨ ਲਈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬੜੇ ਹੀ ਜੋਸ਼ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਨਗਰ ਕੌਂਸਲ ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਸ਼ਹਿਰ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਪੋਥੀਮਾਲਾ ਸਾਹਿਬ ਵਿਖੇ ਪੰਜਾਬ ਸਰਕਾਰ ’ਚ ਖੇਡ ਮੰਤਰੀ ਦੇ ਰਿਸ਼ਤੇ ’ਚ ਲੱਗਦੇ ਚਚੇਰੇ ਭਰਾ ਦੇ ਘਰ ਵਿੱਚ ਮੀਟਿੰਗ ਕਰਕੇ ਨਗਰ ਕੌਂਸਲ ਦੇ ਇਲੈਕਸ਼ਨਾਂ ਦੀ ਸ਼ੁਰੂਆਤ ਕੀਤੀ। 

ਇਹ ਵੀ ਪੜ੍ਹੋ: ਰਾਜੋਆਣਾ ਸਬੰਧੀ ਸੁਖਬੀਰ ਬਾਦਲ ਦਾ ਵੱਡਾ ਬਿਆਨ, ਸਜ਼ਾ ਮੁਆਫ਼ੀ ਲਈ ਕੇਂਦਰ ਨੂੰ ਕੀਤੀ ਅਪੀਲ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲਾ ਇਲੈਕਸ਼ਨ ਤਾਂ ਰੱਬ ਦੀ ਸਹੁੰ ਖਾ ਕੇ ਲੜਿਆ ਸੀ ਹੁਣ ਕਿਸ ਦੀ ਸਹੁੰ ਖਾ ਕੇ ਇਲੈਕਸ਼ਨ ਲੜੋਗੇ  ਕੈਪਟਨ ਸਾਬ੍ਹ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਘਰੋਂ ਹੀ ਬਾਹਰ ਨਹੀ ਨਿਕਲਿਆ ਸੀ ਤੇ ਉਹ ਜਨਤਾ ਦੀ ਸਾਰ ਕਿਵੇਂ ਲੈ ਸਕਦਾ ਹੈ। ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਵਿਧਾਇਕ ਹਨ ਕੈਪਟਨ ਨੇ ਉਨ੍ਹਾਂ ਨੂੰ ਪੰਜਾਬ ਨੂੰ ਲੁੱਟਣ ਲਈ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਹੋਈ ਹੈ ਕਿ ਜਿਨ੍ਹਾਂ ਲੁੱਟ ਸਕਦੇ ਹੋ ਲੁੱਟ ਲਓ ਅਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਵਰ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂਹਰਸਹਾਏ ਹਲਕੇ ਦੇ ਵਿਧਾਇਕ ਦੀ  ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੰਨੀ ਨਜ਼ਦੀਕੀ ਹੈ ਕਿ ਉਹ ਜੋ ਵੀ ਚਾਹੇ ਹਲਕੇ ਵਾਸਤੇ ਉਨ੍ਹਾਂ ਕੋਲੋਂ ਫੰਡ ਲਿਆ ਕੇ ਹਲਕੇ ਦੀ ਨੁਹਾਰ ਬਦਲ ਸਕਦਾ ਹੈ ਪਰ ਉਨ੍ਹਾਂ ਨੇ ਪਿਛਲੇ ਵੀਹ ਸਾਲਾਂ ਦੌਰਾਨ ਸ਼ਹਿਰ ਦੀ ਕੋਈ ਵੀ ਡਿਵੈਲਪਮੈਂਟ ਨਹੀ ਕਰਵਾਈ ਜੋ ਕਿ ਬਹੁਤ ਹੀ ਮੰਦਭਾਗੀ ਹੈ ਸ਼ਹਿਰ ਸਾਰਾ ਥਾਂ-ਥਾਂ ਤੇ ਪੁੱਟਿਆ ਪਿਆ ਹੈ। ਆਉਣ ਜਾਣ ਵਾਲੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਨਸ਼ੇੜੀ ਨੇ ਪਹਿਲਾਂ ਮਾਤਾ-ਪਿਤਾ ਨਾਲ ਕੀਤੀ ਕੁੱਟਮਾਰ ਫਿਰ ਪਵਿੱਤਰ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ

ਗੁਰੂਹਰਸਹਾਏ ਸ਼ਹਿਰ ਅੰਦਰ 15 ਵਾਰਡ  ਹਨ, ਜਿਨ੍ਹਾਂ ਤੇ ਇਲੈਕਸ਼ਨ ਹੋਣੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਖ਼ੁਦ ਆਪ ਹਰ ਇੱਕ ਛੋਟੇ ਵੱਡੇ ਕਸਬੇ ਵਿਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹਨ ਕਿਉਂਕਿ ਪੰਜਾਬ ਅੰਦਰ ਕਿਸੇ ਪ੍ਰਕਾਰ ਦਾ ਵੀ ਕੋਈ ਇਲੈਕਸ਼ਨ ਹੋਵੇ ਚਾਹੇ ਉਹ ਵਿਧਾਨ ਸਭਾ,ਐੱਮ.ਪੀ. ਦਾ ਹੋਵੇ ਜਾਂ ਨਗਰ ਕੌਂਸਲ ਦਾ ਪਿਛਲੇ ਕਈ ਸਾਲਾਂ ਤੋਂ ਇਹ ਇਲੈਕਸ਼ਨ ਬੀ.ਜੇ.ਪੀ. ਗਠਜੋੜ ਨਾਲ ਇਕੱਠੇ ਲੜਦੇ ਆ ਰਹੇ ਸਨ। ਹੁਣ ਗਠਜੋੜ ਟੁੱਟਣ ਨਾਲ ਇਕੱਲੇ ਚੋਣਾਂ ਲੜਨ ਅਤੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਭਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਵਰਕਰਾਂ ਦੇ ਹੌਂਸਲੇ ਨਾ ਟੁੱਟਣ ਕਿਉਂਕਿ ਗੱਠਜੋੜ ਹੋਣ ਕਰਕੇ ਇਲੈਕਸ਼ਨ ਲੜਨੇ ਬੜੇ ਸੌਖੇ ਹੁੰਦੇ ਹਨ ਅਤੇ ਇਕੱਲੀ ਪਾਰਟੀ ਨੂੰ ਇਲੈਕਸ਼ਨ ਲੜਨੇ ਬਹੁਤ ਹੀ ਔਖੇ ਹੁੰਦੇ ਹਨ। ਇਸ ਮੌਕੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ,ਕੈਸ਼ ਮਾਨ,ਸ੍ਰੀ ਪੋਥੀਮਾਲਾ ਸਾਹਿਬ ਗੱਦੀ ਨਸ਼ੀਨ ਯੁਵਰਾਜ ਸੋਢੀ,ਜਸਪ੍ਰੀਤ ਸਿੰਘ ਮਾਨ,ਲਾਡਾ ਵੋਹਰਾ,ਸਾਗਰ ਸਚਦੇਵਾ ਅਤੇ ਹੋਰ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਆਗੂ ਮੌਜੂਦ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

sunita

Content Editor

Related News