ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ ''ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ

Friday, Apr 02, 2021 - 05:53 PM (IST)

ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ ''ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ

ਗੁਰੂਹਰਸਹਾਏ (ਆਵਲਾ): ਬੀਤੇ ਦਿਨੀਂ ਸ਼ਹਿਰ ਦੀ ਰੇਲਵੇ ਬਸਤੀ ਵਾਰਡ ਨੰ 15 ਤੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੋਕਾਂ ਨੇ ਸਾਢੇ ਤਿੰਨ ਸਾਲ ਦੇ ਮਾਸੂਮ ਬੱਚੇ ਅੰਮ੍ਰਿਤਬੀਰ ਸਿੰਘ ਨੂੰ ਅਗਵਾ ਕਰਕੇ ਲੈ ਗਏ ਸਨ, ਜਿਸ ਦੌਰਾਨ ਬੱਚੇ ਦੀ ਦਾਦੀ ਬਲਵੀਰ ਸਿੰਘ ਕੌਰ ਅਤੇ ਪਿਤਾ ਗੁਰਚਰਨ ਸਿੰਘ ਨੇ ਇਸ ਸੰਬੰਧੀ ਥਾਣਾ ਗੁਰੂਹਰਸਹਾਏ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਸ਼ੱਕ ਹੈ ਕਿ ਬੱਚੇ ਨੂੰ ਉਸ ਦੀ ਹੀ ਮਾਂ ਨੇ ਬੱਚੇ ਨੂੰ ਅਗਵਾਹ ਕਰਵਾਇਆ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਗੁਰਚਰਨ ਸਿੰਘ ਅਤੇ ਉਸ ਦੀ ਪਤਨੀ ਦੇ ਦੌਰਾਨ ਪੰਚਾਇਤੀ ਤੌਰ ’ਤੇ ਤਲਾਕ ਹੋ ਚੁੱਕਿਆ ਸੀ, ਜਿਸ ਦੌਰਾਨ ਮਾਂ ਵੱਲੋਂ ਬੱਚੇ ਨੂੰ ਮਿਲਣ ਦੀ ਚਾਹਤ ਦੇ ਦੌਰਾਨ ਰੇਲਵੇ ਬਸਤੀ ਵਿੱਚ ਰਹਿ ਰਹੇ ਆਪਣੇ ਸਹੁਰੇ ਪਰਿਵਾਰ ਦੇ ਘਰ ਤਿੱਨ ਮੋਟਰਸਾਈਕਲ ਸਵਾਰ ਅਗਿਆਤ ਲੋਕਾਂ ਨੂੰ ਭੇਜ ਕੇ ਬੱਚੇ ਨੂੰ ਅਗਵਾ ਕਰਵਾ ਦਿੱਤਾ ਅਤੇ ਬੱਚੇ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ ਬੱਚਾ ਉਸ ਦੀ ਮਾਂ ਜੋ ਕਿ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਸਤੀ ਲਾਭ ਸਿੰਘ ਵਾਲਾ ਵਿਖੇ ਰਹਿ ਰਹੀ ਸੀ ਨੂੰ ਦੇ ਦਿੱਤਾ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ: ਸੁਮੇਧ ਸੈਣੀ ਅਤੇ ਉਮਰਾਨੰਗਲ ਸਣੇ ਸਾਰੇ ਮੁਲਜ਼ਮ ਅਦਾਲਤ ’ਚ ਹੋਏ ਪੇਸ਼

PunjabKesari

ਇਸ ਦੌਰਾਨ ਪੁਲਸ ਵੱਲੋਂ ਛਾਪੇਮਾਰੀ ਦੌਰਾਨ 30 ਘੰਟੇ ਦੇ ਅੰਦਰ-ਅੰਦਰ ਹੀ ਬੱਚੇ ਨੂੰ ਉਸ ਦੀ ਮਾਂ ਦੇ ਘਰੋਂ ਪਿੰਡ ਬਸਤੀ ਲਾਭ ਸਿੰਘ ਵਾਲੀ ਵਿੱਚੋਂ ਲੱਭ ਕੇ ਬੱਚਾ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।ਇਹ ਸਾਰੀ ਘਟਨਾ ਘਰੇਲੂ ਝਗੜੇ ਕਾਰਨ ਹੋਈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ  ਬੱਚੇ ਸਮੇਤ ਬੱਚੇ ਦੀ ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਜਿਨ੍ਹਾਂ ਤਿੰਨ ਮੋਟਰਸਾਈਕਲ ਸਵਾਰ ਅਣਜਾਣ ਲੋਕਾਂ ਨੇ ਬੱਚੇ ਨੂੰ ਅਗਵਾ ਕੀਤਾ ਸੀ ਉਨ੍ਹਾਂ ਲੋਕਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਬੱਚਾ ਪਰਿਵਾਰਿਕ ਮੈਂਬਰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੇ ਜਿੱਤ ਦਾ ਨਿਸ਼ਾਨ ਦਿਖਾਉਂਦੇ ਹੋਏ ਖ਼ੁਸ਼ੀ ਦਾ ਇਜ਼ਹਾਰ ਵੀ ਕੀਤਾ।ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਅਤੇ ਥਾਣਾ ਮੁਖੀ ਜਸਵਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਬੜਾ ਹੀ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੇ ਚੰਦ ਘੰਟਿਆਂ ਵਿਚ ਹੀ ਬੱਚੇ ਨੂੰ ਲੱਭ ਕੇ ਸਾਨੂੰ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ


author

Shyna

Content Editor

Related News