''ਈਕੋ ਸਿੱਖ'' ਵਲੋਂ ''ਗੁਰੂ ਨਾਨਕ ਪਵਿੱਤਰ ਜੰਗਲ ਮੁਹਿੰਮ'' ਸ਼ੁਰੂ

07/22/2019 1:40:33 PM

ਲੁਧਿਆਣਾ : ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪੰਛੀਆਂ ਨੂੰ ਬਚਾਉਣ ਲਈ ਸੂਬੇ 'ਚ 18 ਥਾਵਾਂ 'ਤੇ 'ਈਕੋ ਸਿੱਖ' ਨੇ ਗੁਰੂ ਨਾਨਕ ਪਵਿੱਤਰ ਜੰਗਲ ਸਥਾਪਿਤ ਕਰਨ ਦੀ ਮੁਹਿੰਮ ਚਲਾਈ ਹੈ। 'ਈਕੋ ਸਿੱਖ' ਅਤੇ ਏ-ਫਾਰੈਸਟ ਐੱਨ. ਜੀ. ਓ. ਜਾਪਾਨੀ ਤਕਨੀਕ ਇਸਤੇਮਾਲ ਕਰਕੇ ਦੇਸੀ ਪੌਦੇ ਲਾ ਰਹੀਆਂ ਹਨ। ਐੱਨ. ਜੀ. ਓ. ਵਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਮਹਾਂਰਾਸ਼ਟਰ ਅਤੇ ਰਾਜਸਥਾਨ 'ਚ ਹੁਣ ਤੱਕ ਅਜਿਹੇ 22 ਜੰਗਲ ਲਾਏ ਜਾ ਚੁੱਕੇ ਹਨ। ਇਨ੍ਹਾਂ 'ਚੋਂ 18 ਜੰਗਲ ਤਾਂ ਬਠਿੰਡਾ, ਚੰਡੀਗੜ੍ਹ, ਮੋਹਾਲੀ, ਮਾਨਸਾ, ਗੁਰਦਾਸਪੁਰ, ਜਲੰਧਰ, ਸੁਲਤਾਨਪੁਰ ਲੋਧੀ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲੇ 'ਚ ਲਾਏ ਗਏ ਹਨ।

ਇਹ ਜੰਗਲ ਆਉਣ ਵਾਲੇ 2 ਸਾਲਾਂ 'ਚ ਇਨ੍ਹਾਂ ਇਲਾਕਿਆਂ ਦੀ ਸੂਰਤ ਦੀ ਬਦਲ ਦੇਣਗੇ। ਇਹ ਪੌਦੇ ਮਿੱਟੀ, ਆਬੋ-ਹਵਾ ਅਤੇ ਜੀਵ-ਜੰਤੂਆਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਅਲੋਪ ਹੋ ਰਹੀਆਂ ਚਿੜੀਆਂ, ਮਧੂ ਮੱਖੀਆਂ, ਪਸ਼ੂਆਂ ਅਤੇ ਜੀਵ-ਜੰਤੂਆਂ ਨੂੰ ਰਹਿਣ ਲਈ ਵੀ ਥਾਂ ਦੇਣਗੇ। 'ਈਕੋ ਸਿੱਖ' ਦੇ ਪ੍ਰਾਜੈਕਟ ਡਾਇਰਕੈਟਰ ਰਵਨੀਤ ਸਿੰਘ ਨੇ ਦੱਸਿਆ ਕਿ ਏ-ਫਾਰੈਸਟ ਸੰਸਥਾ ਨਾਲ ਮਿਲ ਕੇ ਜਾਪਾਨੀ ਤਕਨੀਕ ਨਾਲ ਅਜਿਹੇ ਜੰਗਲ ਸਥਾਪਿਤ ਕੀਤੇ ਜਾ ਰਹੇ ਹਨ। ਕਰੀਬ 160 ਵਰਗ ਫੁੱਟ ਦੇ ਖੇਤਰ 'ਚ 550 ਪੌਦੇ ਲਾਏ ਜਾ ਰਹੇ ਹਨ, ਇਕ ਵਰਗ ਮੀਟਰ 'ਚ 4-5 ਪੌਦੇ ਆਸਾਨੀ ਨਾਲ ਗੱਲ ਜਾਂਦੇ ਹਨ।


Babita

Content Editor

Related News