ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਬਟਾਲਾ ’ਚ ਕੱਢਿਆ ਨਗਰ ਕੀਰਤਨ,ਉਮੜਿਆ ਸੰਗਤਾਂ ਦਾ ਸੈਲਾਬ (ਤਸਵੀਰਾਂ)
Monday, Sep 13, 2021 - 12:13 PM (IST)
ਗੁਰਦਾਸਪੁਰ, ਬਟਾਲਾ (ਬੇਰੀ, ਗੁਰਪ੍ਰੀਤ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੁਰਬ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਦਾ ਰਿਹਾ ਹੈ। ਵਿਆਹ ਪੁਰਬ ਦੇ ਮੌਕੇ ਅੱਜ ਲੱਖਾਂ ਦੀ ਤਾਦਾਦ ’ਚ ਸੰਗਤ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਭਲਕੇ ਜਿਥੇ ਸੁਲਤਾਨਪੁਰ ਲੋਧੀ ਤੋਂ ਇਕ ਬਰਾਤ ਰੂਪੀ ਮਹਾਨ ਨਗਰ ਕੀਰਤਨ ਦੇਰ ਰਾਤ ਬਟਾਲਾ ਵਿਖੇ ਪਹੁੰਚਿਆ, ਉਥੇ ਹੀ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਅੱਜ ਇਕ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਦੱਸ ਦੇਈਏ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਮਾਤਾ ਸੁਲੱਖਣੀ ਜੀ ਦਾ ਜਨਮ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਦ ਕਾਰਜ ਹੋਏ ਸਨ। ਨਗਰ ਕੀਰਤਨ ਦੀ ਆਰੰਭਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਿਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ ਸੀ। ਅਰਦਾਸ ਕਰਨ ਉਪਰੰਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਆਰੰਭ ਹੋਇਆ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਦੂਜੇ ਪਾਸੇ ਇਹ ਨਗਰ ਕੀਰਤਨ ਬਟਾਲਾ ਦੇ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਜਾ ਰਿਹਾ ਹੈ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋ ਰਹੀਆਂ ਹਨ। ਪੰਜ ਪਿਆਰਿਆਂ ਦੀ ਅਗਵਾਈ ’ਚ ਕੱਢਿਆ ਗਿਆ ਇਹ ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)
ਨਗਰ ਕੀਰਤਨ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਤੋਂ ਅਕਾਸ਼ ਗੂੰਜਾਓ ਜੈਕਾਰਿਆਂ ਨਾਲ ਸ਼ੁਰੂ ਹੋ ਕੇ ਖਜੂਰੀ ਗੇਟ, ਆਰ.ਆਰ.ਬਾਵਾ ਕਾਲਜ ਰੋਡ, ਜਲੰਧਰ ਰੋਡ ਹੰਸਲੀ ਪੁਲ ਰਾਹੀਂ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ, ਕਾਹਨੂੰਵਾਨ ਰੋਡ, ਸਿੰਬਲ ਚੌਕੀ, ਪ੍ਰੇਮਨਗਰ ਬੋਹੜਾਂਵਾਲ, ਪੁਲਸ ਲਾਈਨ ਰੋਡ, ਕਰਤਾਰ ਨਗਰ, ਕਾਦੀਆਂ ਰੇਲਵੇ ਫਾਟਕ ਜੀ.ਟੀ. ਰੋਡ, ਕਾਹਨੂੰਵਾਨ ਚੌਕ ਤੋਂ ਐੱਸ.ਐੱਸ.ਪੀ. ਦਫਤਰ, ਗਾਂਧੀ ਚੌਕ, ਲੋਹਾ ਮੰਡੀ, ਨਹਿਰੂ ਗੇਟ, ਥਾਣਾ ਸਿਟੀ, ਪੁਰਾਣੀ ਡੀ.ਐੱਸ.ਪੀ. ਕੋਠੀ ਤੋਂ ਹੁੰਦਾ ਹੋਇਆ ਕੱਚਾ ਕੋਟ, ਭੰਡਾਰੀ ਮੁਹੱਲਾ, ਠਠਿਆਰੀ ਗੇਟ ਰਾਹੀਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਦੇਰ ਸ਼ਾਮ ਸੰਪੂਰਨ ਹੋਇਆ।
ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)
ਇਸ ਨਗਰ ਕੀਰਤਨ ਦਾ ਸਾਰੇ ਰਸਤੇ ਵਿਚ ਇਲਾਕਾ ਵਾਸੀਆਂ ਤੇ ਸ਼ਹਿਰਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਇਲਾਕਾ ਵਾਸੀਆਂ ਵਲੋਂ ਥਾਂ-ਥਾਂ 'ਤੇ ਸਵਾਗਤੀ ਗੇਟ ਬਣਾਏ ਗਏ ਸਨ। ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਸ਼ਹਿਰਵਾਸੀਆਂ ਤੇ ਇਲਾਕਾ ਵਾਸੀਆਂ ਵਲੋਂ ਲਗਾਏ ਗਏ ਸਨ ਜਿੰਨ੍ਹਾਂ ਦਾ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਆਨੰਦ ਮਾਣਿਆ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਕਪੂਰ ਦੀ ਅਗਵਾਈ ਹੇਠ ਸਮੁੱਚੀ ਪੁਲਸ ਫੋਰਸ ਵਲੋਂ ਸੁਰੱਖਿਆ ਦੇ ਕੂੜੇ ਪ੍ਰਬੰਧ ਕੀਤੇ ਗਏ ਸਨ। ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ 'ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਚੇਅਰਮੈਨ ਪਵਨ ਕੁਮਾਰ ਪੰਮਾ, ਚੇਅਰਮੈਨ ਗੁਰਿੰਦਰ ਸਿੰਘ ਚੀਕੂ, ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਐੱਸ.ਡੀ.ਐੱਮ ਬਟਾਲਾ ਸ਼ਾਇਰੀ ਭੰਡਾਰੀ, ਕਮਿਸ਼ਨਰ ਨਗਰ ਨਿਗਮ ਜਗਵਿੰਦਰਜੀਤ ਸਿੰਘ ਗਰੇਵਾਲ ਆਦਿ ਸ਼ਾਮਲ ਸਨ।