ਗੁਰਸਿੱਖ ਮਹਾਂਸਭਾ  ਵੈੱਲਫੇਅਰ ਸੁਸਾਇਟੀ ਨੇ ਗਿਲਜੀਆ ਨੂੰ ਮੰਗ ਪੱਤਰ ਭੇਟ ਕੀਤਾ

07/14/2020 7:04:34 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) - ਇਲਾਕੇ ਦੇ ਰਾਗੀ,ਢਾਡੀ,ਕੀਰਤਨੀ, ਪਾਠੀ ਅਤੇ ਪ੍ਰਚਾਰਕ ਸਿੰਘਾਂ ਦੀ ਜਥੇਬੰਦੀ ਗੁਰਸਿੱਖ ਮਹਾਂਸਭਾ  ਵੈੱਲਫੇਅਰ ਸੁਸਾਇਟੀ ਬਲਾਕ ਟਾਂਡਾ ਵੱਲੋਂ ਆਪਣੀਆਂ ਮੰਗਾਂ ਅਤੇ ਮੁਸ਼ਕਿਲਾਂ ਦੇ ਸਬੰਧ ਵਿਚ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਨੰਗਲ ਖੂੰਗਾ ਦੀ ਅਗਵਾਈ ਵਿੱਚ ਮੰਗ ਪੱਤਰ ਭੇਟ ਭੇਟ ਕਰਨ ਸਮੇਂ ਸਮੂਹ ਮੈਂਬਰਾਂ ਨੇ ਆਪਣੀਆਂ ਮੁਸ਼ਕਿਲਾਂ ਸਬੰਧੀ ਦੱਸਿਆ ਕੋਰੋਨਾ ਵਾਇਰਸ  ਮਹਾਮਾਰੀ ਕਾਰਨ ਇਲਾਕੇ ਅੰਦਰ ਕੋਈ ਵੀ ਧਾਰਮਿਕ ਪ੍ਰੋਗਰਾਮ ਨਾ ਹੋਣ ਕਾਰਨ ਉਹ ਪਿਛਲੇ ਕਰੀਬ 4 ਮਹੀਨਿਆਂ ਤੋਂ ਘਰੋਂ-ਘਰੀ ਬੇਰੁਜ਼ਗਾਰ ਹੋ ਕੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਮਾੜੀ ਆਰਥਿਕ ਹਾਲਤ ਦੇ ਕਾਰਨ ਹੁਣ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਚੁੱਕਾ ਹੈ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਸਬੰਧੀ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰਾ ਕਰਨਗੇ ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਮਸੀਤੀ, ਬਿਕਰਮ ਸਿੰਘ ਪੰਡੋਰੀ ਖਜ਼ੂਰ,ਕਿਰਪਾਲ ਸਿੰਘ ਜਾਜਾ, ਭਾਈ ਸੁਰਿੰਦਰ ਸਿੰਘ,ਭਾਈ ਹਰਜੀਤ ਸਿੰਘ, ਬਲਿਹਾਰ ਸਿੰਘ,ਨਰਿੰਦਰ ਸਿੰਘ,ਤਰਨਜੀਤ ਸਿੰਘ, ਸੁਖਦੇਵ ਸਿੰਘ,ਨਛੱਤਰ ਸਿੰਘ,ਦਿਲਵਰ ਸਿੰਘ,ਸੁਖਦੀਪ ਸਿੰਘ,ਗੁਰਨਾਮ ਸਿੰਘ,ਸਤਪਾਲ ਸਿੰਘ ਆਦਿ ਵੀ ਹਾਜ਼ਰ ਸਨ
 


Harinder Kaur

Content Editor

Related News