ਪੰਨੂ ਨੇ ਫਿਰ ਦਿੱਤੀ ਧਮਕੀ, ਕਿਹਾ- 19 ਨਵੰਬਰ ਤੋਂ ਦੁਨੀਆ ਭਰ 'ਚ ਨਹੀਂ ਉੱਡਣ ਦਿੱਤੀ ਜਾਵੇਗੀ ਏਅਰ ਇੰਡੀਆ

Saturday, Nov 04, 2023 - 08:37 PM (IST)

ਇੰਟਰਨੈਸ਼ਨਲ ਡੈਸਕ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਫਿਰ ਧਮਕੀ ਦਿੱਤੀ ਹੈ। ਇਸ ਵਾਰ ਉਸ ਨੇ ਏਅਰ ਇੰਡੀਆ ਨੂੰ ਟਾਰਗੈੱਟ ਕੀਤਾ ਹੈ। ਉਸ ਨੇ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇਕ ਵੀਡੀਓ ਜਾਰੀ ਕਰਦਿਆਂ ਸਿੱਖਾਂ ਨੂੰ ਸੁਚੇਤ ਕੀਤਾ ਹੈ ਕਿ 19 ਨਵੰਬਰ ਤੋਂ ਉਹ ਏਅਰ ਇੰਡੀਆ ਦੀ ਉਡਾਣ ਵਿੱਚ ਸਫਰ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਸ ਨੇ ਕਿਹਾ ਕਿ ਉਹ ਏਅਰ ਇੰਡੀਆ ਨੂੰ ਉਡਾਣ ਨਹੀਂ ਭਰਨ ਦੇਣਗੇ। ਉਸ ਨੇ ਕਿਹਾ ਕਿ ਭਾਰਤ ਨੂੰ ਸਾਡਾ ਇਹ ਸੁਨੇਹਾ ਹੈ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 19 ਨਵੰਬਰ ਨੂੰ ਬੰਦ ਰਹੇਗਾ। ਇਹ ਉਹੀ ਦਿਨ ਹੈ ਜਦੋਂ ਕ੍ਰਿਕਟ ਵਰਲਡ ਕੱਪ ਦਾ ਫਾਈਨਲ ਵੀ ਹੈ। ਦੁਨੀਆ ਵਿੱਚ ਦੱਸ ਦਿੱਤਾ ਜਾਵੇਗਾ ਕਿ ਭਾਰਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ।

ਇਹ ਵੀ ਪੜ੍ਹੋ : ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ, ਹੁਣ ਨਹੀਂ ਰੁਆਏਗਾ ਪਿਆਜ਼! ਇੱਥੇ ਮਿਲ ਰਿਹਾ 25 ਰੁਪਏ ਕਿਲੋ

ਏਅਰਪੋਰਟ ਦਾ ਨਾਂ ਬਦਲਣ ਦੀ ਧਮਕੀ

ਪੰਨੂ ਨੇ ਧਮਕੀ ਦਿੰਦਿਆਂ ਕਿਹਾ ਕਿ ਜਦੋਂ ਪੰਜਾਬ ਅਜ਼ਾਦ ਕਰਵਾਇਆ ਜਾਵੇਗਾ ਤਾਂ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ ਬਦਲ ਕੇ ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਖਾਲਿਸਤਾਨ ਏਅਰਪੋਰਟ ਰੱਖਿਆ ਜਾਵੇਗਾ। ਦੱਸ ਦੇਈਏ ਕਿ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ। ਦੋਵਾਂ ਨੇ 31 ਅਕਤੂਬਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਗੋਲ਼ੀਆਂ ਚਲਾਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਅਜ਼ਾਦੀ ਦੀਆਂ ਜੰਗਾਂ ਜਨੂੰਨ ਨਾਲ ਜਿੱਤੀਆਂ ਜਾਂਦੀਆਂ ਹਨ ਤੇ ਪੰਜਾਬ ਨੂੰ ਅਜ਼ਾਦ ਕਰਵਾਉਣ ਦੀ ਜੰਗ ਖਾਲਿਸਤਾਨ ਰੈਫਰੈਂਡਮ ਰਾਹੀਂ ਸ਼ੁਰੂ ਹੋ ਚੁੱਕੀ ਹੈ। ਭਾਰਤੀ ਹਕੂਮਤ ਦੀਆਂ ਤੋਪਾਂ ਅਤੇ ਟੈਂਕ ਇਸ ਅਜ਼ਾਦੀ ਨੂੰ ਰੋਕ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਨੇ ਇਕ-ਇਕ ਸਿੱਖ ਨੂੰ ਸਵਾ ਲੱਖ ਦੇ ਨਾਲ ਲੜਨ ਲਈ ਬਣਾਇਆ ਹੈ। ਪੰਨੂ ਨੇ ਇਹ ਵੀ ਧਮਕੀ ਦਿੱਤੀ ਕਿ ਅਸੀਂ ਆਰਥਿਕ ਪੱਖੋਂ ਭਾਰਤ ਦਾ ਲੱਕ ਤੋੜ ਦਿਆਂਗੇ।

ਇਹ ਵੀ ਪੜ੍ਹੋ : ਪਰਾਲੀ ਨੂੰ ਜਬਰਨ ਅੱਗ ਲਗਾਉਣ ਦੇ ਮਾਮਲੇ ’ਚ CM ਮਾਨ ਵੱਲੋਂ ਕੀਤੇ ਟਵੀਟ 'ਤੇ ਰਾਜਾ ਵੜਿੰਗ ਨੇ ਕਹੀ ਇਹ ਗੱਲ

ਪਹਿਲਾਂ ਵੀ ਦਿੰਦਾ ਰਿਹੈ ਗਿੱਦੜ-ਭਬਕੀਆਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਹਮਲੇ ਦੀਆਂ ਗਿੱਦੜ-ਭਬਕੀਆਂ ਦੇ ਚੁੱਕਾ ਹੈ। ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਵੀ ਪੰਨੂ ਨੇ ਇਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੇ ਹਮਾਸ ਵਾਂਗ ਭਾਰਤ 'ਤੇ ਹਮਲੇ ਦੀ ਧਮਕੀ ਦਿੱਤੀ ਸੀ। ਪੰਨੂ ਨੇ ਕ੍ਰਿਕਟ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News