ਪੰਜਾਬ ਬੰਦ ਦੇ ਸੱਦੇ ’ਤੇ ਸੁਖਮਿੰਦਰਪਾਲ ਸਿੰਘ ਦਾ ਪੰਨੂ ਨੂੰ ਠੋਕਵਾ ਜਵਾਬ

Tuesday, Sep 01, 2020 - 01:53 AM (IST)

ਪੰਜਾਬ ਬੰਦ ਦੇ ਸੱਦੇ ’ਤੇ ਸੁਖਮਿੰਦਰਪਾਲ ਸਿੰਘ ਦਾ ਪੰਨੂ ਨੂੰ ਠੋਕਵਾ ਜਵਾਬ

ਲੁਧਿਆਣਾ,(ਹਿਤੇਸ਼)–ਸਿੱਖ ਫਾਰ ਜਸਟਿਸ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਫਲਾਪ ਰਹਿਣ ਦੇ ਬਾਅਦ ਭਾਜਪਾ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਗੁਰਪਤਵੰਤ ਪੰਨੂ ਨੂੰ ਸਖਤ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਨੂ ਵੱਲੋਂ ਪਾਕਿਸਤਾਨ ਦੇ ਇਸ਼ਾਰੇ ’ਤੇ ਪੰਜਾਬ ਵਿਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਏਜੰਡੇ ਨੂੰ ਪੂਰਾ ਕਰਨ ਲਈ ਹੁਣ ਨੌਜਵਾਨਾਂ ਨੂੰ ਲੋਭ ਦਿੱਤਾ ਜਾ ਰਿਹਾ ਹੈ।
ਗਰੇਵਾਲ ਨੇ ਕਿਹਾ ਕਿ ਜੇਕਰ ਪੰਨੂ ਵਿਚ ਹਿੰਮਤ ਹੈ ਤਾਂ ਵਿਦੇਸ਼ਾਂ ’ਚ ਬੈਠ ਕੇ ਧਮਕੀਆਂ ਦੇਣ ਦੀ ਬਜਾਏ ਪੰਜਾਬ ਵਿਚ ਆ ਕੇ ਲੜਾਈ ਲੜੇ ਕਿਉਂਕਿ ਪੰਨੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੁਗਲਾਂ ਅਤੇ ਅੰਗ੍ਰੇਜ਼ਾਂ ਨਾਲ ਲੜਾਈ ਵਿਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਗਰੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਨੂ ਦੇ ਬਹਿਕਾਵੇ ਵਿਚ ਨਾ ਆਉਣ ਕਿਉਂਕਿ ਅੱਤਵਾਦ ਦੇ ਨਾਮ ’ਤੇ ਪਹਿਲਾਂ ਹੀ ਪੰਜਾਬ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ।
 


author

Deepak Kumar

Content Editor

Related News