ਗੁਰਨਾਮ ਭੁੱਲਰ ਅਤੇ ਸੂਟਿੰਗ ਵਰਕਰਾਂ ਤੇ ਪਰਚੇ ਦਾ ਸਖ਼ਤ ਵਿਰੋਧ

Monday, Jul 13, 2020 - 05:54 PM (IST)

ਗੁਰਨਾਮ ਭੁੱਲਰ ਅਤੇ ਸੂਟਿੰਗ ਵਰਕਰਾਂ ਤੇ ਪਰਚੇ ਦਾ ਸਖ਼ਤ ਵਿਰੋਧ

ਸੰਗਰੂਰ (ਬੇਦੀ): ਪੰਜਾਬੀ ਸਿਨੇਮਾ ਅਤੇ ਟੈਲੀਵਿਜ਼ਨ ਦੇ ਕਲਾਕਾਰਾਂ ਦੀ ਇਕਲੌਤੀ ਸੰਸਥਾ ਨੋਰਥ ਜੋਨ ਫਿਲਮ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ 'ਚ ਸੰਸਥਾ ਦੇ ਕਮੇਟੀ ਮੈਂਬਰਾਂ ਦੀ ਤਤਕਾਲੀ ਮੀਟਿੰਗ ਸੱਦੀ ਗਈ। ਇਸ 'ਚ ਰਾਜਪੁਰਾ ਵਿਖੇ ਗੁਰਨਾਮ ਭੁੱਲਰ ਅਤੇ ਸੂਟਿੰਗ ਵਰਕਰਾਂ ਤੇ ਮਾਮਲਾ ਦਰਜ ਕਰਨ ਦੀ ਸਖ਼ਤ ਵਿਰੋਧ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਆਪ ਸੂਟਿੰਗ ਸ਼ੁਰੂ ਕਰਨ ਦਾ ਬਿਆਨ ਦਿੱਤਾ ਸੀ ਤਾਂ ਕਿ ਇਸ ਖੇਤਰ ਨਾਲ ਸਬੰਧਿਤ ਰੋਜ਼ਕਾਮਾ ਦੇ ਰੋਟੀ ਖਾਣ ਵਾਲੇ ਵਰਕਰ ਭੁੱਖੇ ਨਾ ਰਹਿ ਸਕਣ। ਜਨਰਲ ਸਕੱਤਰ ਮਲਕੀਤ ਰੋਣੀ ਨੇ ਕਿਹਾ ਕਿ ਜੇਕਰ ਸੋਸ਼ਲ ਡਿਸਟੈੱਸ, ਮਾਸਕ ਨਾ ਲਾਉਣ ਹੈ ਜਾਂ ਫਿਰ ਸਬੰਧਿਤ ਵਿਭਾਗ ਤੋਂ ਆਗਿਆ ਨਾ ਲੈਣ ਦੀ ਗੱਲ ਹੈ ਉਸ ਲਈ ਪ੍ਰੋਡਕਸ਼ਨ ਕੰਟਰੋਲਰ ਅਤੇ ਪ੍ਰੋਡਕਸ਼ਨ ਹਾਊਸ ਜ਼ਿੰਮੇਵਾਰ ਹਨ ਨਾ ਕਿ ਕਲਾਕਾਰ ਜਾਂ ਦੂਜੇ ਵਰਕਰ।

ਇਹ ਵੀ ਪੜ੍ਹੋ: ਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਕਰਾਉਣ ਵਾਲੀ ਕਿਰਨ ਬਾਲਾ ਦੇ ਬੱਚਿਆਂ ਲਈ ਦਾਦੇ ਨੇ ਲਗਾਈ ਮਦਦ ਦੀ ਗੁਹਾਰ

ਲੋਕਾਂ ਦੇ ਚਹੇਤੇ ਕਲਾਕਾਰ ਨਾਲ ਵੱਡੇ ਅਪਰਾਧੀਆਂ ਵਰਗਾ ਵਤੀਰਾ ਬਹੁਤ ਮੰਦਭਾਗਾ ਹੈ, ਜਿਸਦਾ ਸੰਸਥਾ ਸਖ਼ਤ ਵਿਰੋਧ ਕਰਦੀ ਹੈ ਸਿਨੇਮਾ ਅਤੇ ਟੈਲੀਵਿਜ਼ਨ ਇੰਡਸਟਰੀ ਪਹਿਲਾਂ ਹੀ ਕੋਰੋਨਾ ਦੀ ਮਾਰ ਕਾਰਨ ਕਰੋੜਾਂ ਦੇ ਘਾਟੇ 'ਚ ਹੈ ਪੁਲਸ ਪ੍ਰਸ਼ਾਸਨ ਦਾ ਇਹ ਰਵੱਈਆ ਇਸਨੂੰ ਤਬਾਹੀ ਵੱਲ ਧੱਕ ਰਿਹਾ ਹੈ। ਕੁੱਝ ਦਿਨ ਪਹਿਲਾਂ ਰਾਜਨੀਤਿਕ ਪਾਰਟੀਆਂ ਵਲੋਂ ਵਿਰੋਧ ਪ੍ਰਦਰਸ਼ਨ ਹੋਏ ਸੈਂਕੜੇ ਲੋਕਾਂ ਦੇ ਇਕੱਠ ਹੋਏ ਪਰ ਕਾਰਵਾਈ ਸਿਰਫ਼ ਕਲਾਕਾਰ ਖਿਲਾਫ਼ ਇਹ ਵਿਤਕਰਾ ਕਿਉਂ। ਸੰਸਥਾ ਨੇ ਤੁਰੰਤ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਕਰਮਜੀਤ ਅਨਮੋਲ, ਸਵਿੰਦਰ ਮਾਹਲ, ਸਤਵੰਤ ਕੌਰ, ਡਾ. ਰਣਜੀਤ ਸ਼ਰਮਾ, ਦਲਜੀਤ ਅਰੋੜਾ, ਪਰਮਵੀਰ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ: ਕਰਜੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ, ਟੋਭੇ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ 


author

Shyna

Content Editor

Related News