ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

Saturday, Aug 21, 2021 - 05:18 PM (IST)

ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

ਫਗਵਾੜਾ (ਜਲੋਟਾ)– ਫਗਵਾੜਾ ਪੁਲਸ ਵੱਲੋਂ ਅੱਤਵਾਦੀ ਸੰਗਠਨ ਇੰਟਰਨੈਸ਼ਨਲ ਸਿੱਖ਼ ਯੂਥ ਫੈੱਡਰੇਸ਼ਨ ਨਾਲ ਜੁੜੇ 2 ਅੱਤਵਾਦੀਆਂ ਗਗਨਦੀਪ ਸਿੰਘ ਖਾਸਾ ਅਤੇ ਗੁਰਮੁਖ ਸਿੰਘ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਕੋਲੋਂ ਪਿਸਤੌਲ ਅਤੇ ਗੋਲਾ-ਬਾਰੂਦ ਦੇ ਨਾਲ ਜ਼ਿੰਦਾ ਗ੍ਰਨੇਡ ਅਤੇ ਟਿਫਿਨ ਬੰਬ ਦਾ ਇਕ ਵੱਡਾ ਭੰਡਾਰ ਬਰਾਮਦ ਹੋਇਆ। ਉਕਤ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਗਗਨਦੀਪ ਸਿੰਘ ਖਾਸਾ ਪੜ੍ਹਿਆ ਲਿਖਿਆ ਨੌਜਵਾਨ ਹੈ। ਪੁਲਸ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਲੰਧਰ ਦੇ ਇਕ ਨਾਮੀਂ ਕਾਲਜ ਤੋਂ ਐੱਮ. ਬੀ. ਏ. ਕੀਤੀ ਹੋਈ ਹੈ। ਉਸ ਦੇ ਪਿਤਾ ਦੀ ਇਥੇ ਫਗਵਾੜਾ ਦੇ ਇੰਡਸਟ੍ਰੀਅਲ ਏਰੀਆ ’ਚ ਪਿਛਲੇ ਕਈ ਸਾਲਾਂ ਤੋਂ ਫੈਕਟਰੀ ਹੈ, ਜਿੱਥੇ ਡੀਜ਼ਲ ਇੰਜਣ ਦੇ ਪਾਰਟਸ ਆਦਿ ਬਣਾਏ ਜਾਂਦੇ ਹਨ। ਸੂਤਰਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਅਤੇ ਗੁਰਮੁਖ ਸਿੰਘ ਦੀ ਦੋਸਤੀ ਜਲੰਧਰ ਦੇ ਇਕ ਜਿਮ ’ਚ ਹੋਈ ਸੀ ਅਤੇ ਇਹ ਦੋਵੇ ਦੋਸਤ ਬਹੁਤ ਜਲਦ ਜਲੰਧਰ ’ਚ ਹੀ ਆਈਲੈੱਟਸ ਸੈਂਟਰ ਖੋਲ੍ਹਣ ਦਾ ਪਲਾਨ ਬਣਾ ਰਹੇ ਸਨ, ਜਿੱਥੇ ਇਮੀਗ੍ਰੇਸ਼ਨ ਆਦਿ ਦਾ ਕੰਮ ਵੀ ਕਰਨ ਦੀ ਪਲੈਨਿੰਗ ਸੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼

PunjabKesari

ਫਗਵਾੜਾ ਪੁਲਸ ਦੇ ਇਕ ਵੱਡੇ ਅਧਿਕਾਰੀ ਨੇ ਦਾਅਵਾ ਕਰਦਿਆਂ ਦੱਸਿਆ ਹੈ ਕਿ ਜਦ ਪੁਲਸ ਨੇ ਮੁਲਜ਼ਮ ਗਗਨਦੀਪ ਸਿੰਘ ਨੂੰ ਪਿੰਡ ਚਹੇੜੂ ਦੇ ਲਾਗੇ ਕੀਤੀ ਗਈ ਨਾਕਾਬੰਦੀ ਦੌਰਾਨ ਸ਼ੱਕੀ ਹਾਲਤ ’ਚ ਕਾਬੂ ਕੀਤਾ ਅਤੇ ਉਸ ਦੇ ਹਵਾਲੇ ਪੁਲਸ ਟੀਮ ਨੇ ਇਕ ਵਿਦੇਸ਼ੀ ਪਿਸਤੌਲ (ਮੇਡ ਇਨ ਚਾਈਨਾ) ਅਤੇ ਕਰੀਬ 38 ਜ਼ਿੰਦਾ ਕਾਰਤੂਸ ਬਰਾਮਦ ਕਿਤੇ ਤਾਂ ਉਦੋਂ ਹੀ ਇਸ ਗੱਲ ਦੀ ਭਿਣਕ ਲੱਗ ਗਈ ਸੀ ਕਿ ਇਹ ਮਾਮਲਾ ਬਹੁਤ ਵੱਡਾ ਹੋਣ ਵਾਲਾ ਹੈ। ਫਗਵਾੜਾ ਦੇ ਇਸ ਪੁਲਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਜਦ ਗਗਨਦੀਪ ਸਿੰਘ ਕੋਲੋਂ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੇ ਭੇਤ ਖੋਲ੍ਹ ਦਿੱਤੇ ਅਤੇ ਦੱਸਿਆ ਕਿ ਉਸ ਦਾ ਦੋਸਤ ਗੁਰਮੁਖ ਸਿੰਘ ਪਾਸ ਵਿਦੇਸ਼ੀ ਹਥਿਆਰਾਂ ਦਾ ਵੱਡਾ ਜ਼ਖੀਰਾ ਮੌਜੂਦ ਹੈ, ਜੋ ਡਰੋਨ ਦੇ ਰਾਹੀਂ ਸੀਮਾ ਪਾਰ ਤੋਂ ਸਰਹੱਦੀ ਇਲਾਕਿਆਂ ’ਚ ਪਹੁੰਚਾਇਆ ਗਿਆ ਹੈ। ਉਸ ਨੇ ਇਹ ਵੀ ਦੱਸ ਦਿੱਤਾ ਕਿ ਉਸ ਪਾਸੋਂ ਜਿਹੜੀ ਪੁਲਸ ਨੂੰ ਵਿਦੇਸ਼ੀ ਪਿਸਟਲ ਬਰਾਮਦ ਹੋਈ ਹੈ, ਉਹ ਉਸੇ ਹਥਿਆਰਾਂ ਦੇ ਜ਼ਖ਼ੀਰੇ ਦਾ ਇਕ ਹਿੱਸਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਹੁਣ ਜੇਲ੍ਹ ’ਚੋਂ ਨਵੇਂ ਨਾਂ ਨਾਲ ਚਲਾਇਆ ਜਾ ਰਿਹੈ ਸਪਾ ਸੈਂਟਰ, ਖੇਡੀ ਜਾ ਰਹੀ ਫਿਰ ਪੁਰਾਣੀ ਗੰਦੀ ਖੇਡ!

ਐੱਨ. ਆਈ. ਏ. ਦੀ ਟੀਮ ਸਮੇਤ ਕਈ ਜਾਂਚ ਏਜੰਸੀਆਂ ਵੱਲੋਂ ਜਾਂਚ ਜਾਰੀ
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਐੱਨ. ਆਈ. ਏ. ਦੀ ਟੀਮ ਸਮੇਤ ਕਈ ਜਾਂਚ ਏਜੰਸੀਆਂ ਵੱਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ਨੂੰ ਲੈ ਕੇ ਤੇਈ ਤਰ੍ਹਾਂ ਦੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਬਰਕਰਾਰ ਹੈ। ਸੂਤਰ ਦੱਸਦੇ ਹਨ ਕਿ ਫਗਵਾੜਾ ਪੁਲਸ ਮੁਲਜ਼ਮਾਂ ਨੂੰ ਜਲਦ ਅਦਾਲਤ ’ਚ ਪੇਸ਼ ਕਰ ਇਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਲੈ ਕੇ ਇਨ੍ਹਾਂ ਪਾਸਿਓ ਪੁੱਛਗਿੱਛ ਕਰੇਗੀ, ਜਿਸ ਦੌਰਾਨ ਵੀ ਕਈ ਰਾਜ ਬੇਪਰਦਾ ਹੋ ਸਕਦੇ ਹਨ।

ਇਹ ਵੀ ਵੱਡਾ ਸਵਾਲ
ਵੱਡਾ ਸਵਾਲ ਹੁਣ ਇਹ ਹੈ ਕਿ ਸੀਮਾ ਪਾਰ ਧੱਕੀ ਗਈ ਡਰੋਨ ਰਹੀ ਨਾਜਾਇਜ਼ ਹਥਿਆਰਾਂ ਅਤੇ ਗੋਲ਼ੀ ਸਿੱਕੇ ਦੀ ਖੇਪ ਕਿਸ ਤਰ੍ਹਾਂ ਜਲੰਧਰ ਅਤੇ ਫਗਵਾੜਾ ਤੱਕ ਆ ਪੁੱਜੀ ਹੈ ਅਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਕੰਨੋਂ ਕੰਨ ਕਿਸੇ ਨੂੰ ਖ਼ਬਰ ਤੱਕ ਨਹੀਂ ਲੱਗ ਸਕੀ ਹੈ? ਇਹੋ ਜਿਹੇ ਕਈ ਸਵਾਲ ਹਨ, ਜੋ ਬੇਹੱਦ ਅਹਿਮ ਹਨ, ਜਿਸ ਨੂੰ ਲੈ ਕੇ ਹੋ ਰਹੀ ਜਾਂਚ ’ਚ ਹੁਣ ਕਈ ਗੱਲਾਂ ਬਾਹਰ ਆ ਸਕਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਬਿਧੀਪੁਰ ਫਾਟਕ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਔਰਤਾਂ ਸਮੇਤ 3 ਦੀ ਮੌਤ  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News