ਦੁਖ਼ਦਾਇਕ ਖ਼ਬਰ: ਪ੍ਰਸਿੱਧ ਮੂਰਤੀਕਾਰ ਗੁਰਮੇਲ ਸਿੰਘ ਦਾ ਦਿਹਾਂਤ
Saturday, May 15, 2021 - 10:44 AM (IST)
ਕੋਟਕਪੂਰਾ (ਨਰਿੰਦਰ ਬੈੜ੍ਹ): ਬੀਤੇ ਕਈ ਦਹਾਕਿਆਂ ਤੋਂ ਸੂਬੇ ਭਰ ਵਿੱਚ ਅਨੇਕਾਂ ਤਰ੍ਹਾਂ ਦੀਆਂ ਬੇਹੱਦ ਸੁੰਦਰ ਮੂਰਤੀਆਂ ਬਣਾ ਕੇ ਆਪਣੀ ਕਲਾਕਾਰੀ ਦਾ ਲੋਹਾ ਮਨਵਾਉਣ ਵਾਲਾ ਅਤੇ ਬੀਤੇ ਕੁੱਝ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਕੋਟਕਪੂਰਾ ਦਾ ਵਸਨੀਕ ਗੁਰਮੇਲ ਸਿੰਘ ਮੂਰਤੀਕਾਰ ਆਖਰ ਆਪਣੀ ਜਿੰਦਗੀ ਦੀ ਜੰਗ ਹਾਰ ਗਿਆ। ਗੁਰਮੇਲ ਸਿੰਘ ਨੇ ਬੀਤੀ ਰਾਤ ਕਰੀਬ 1:30 ਵਜੇ ਬਠਿੰਡਾ ਵਿਖੇ ਆਪਣੀ ਲੜਕੀ ਦੇ ਘਰ ਆਖ਼ਰੀ ਸਾਹ ਲਿਆ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ
ਜਾਣਕਾਰੀ ਦਿੰਦੇ ਹੋਏ ਸ਼ਬਦ ਸਾਂਝ ਮੰਚ ਦੇ ਮੀਡੀਆ ਸਲਾਹਕਾਰ ਭਾਰਤ ਭੂਸ਼ਣ ਨੇ ਦੱਸਿਆ ਕਿ ਗੁਰਮੇਲ ਸਿੰਘ ਮੂਰਤੀਕਾਰ ਕਾਫੀ ਦਿਨਾਂ ਤੋਂ ਗੰਭੀਰ ਬਿਮਾਰ ਸਨ ਅਤੇ ਬਠਿੰਡਾ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਰਮੇਲ ਸਿੰਘ ਦੀਆਂ ਬਨਾਈਆਂ ਮੂਰਤੀਆਂ ਪੰਜਾਬ ਦੇ ਜ਼ਿਆਦਾਤਰ ਰਾਮ ਬਾਗ ਅਤੇ ਚੌਂਕਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਜਗਬਾਣੀ ਅਖਬਾਰ ਵੱਲੋਂ ਮਾੜੀ ਆਰਥਿਕ ਹਾਲਤ ਦੌਰਾਨ ਗੰਭੀਰ ਹਾਲਤ 'ਚ ਬਿਮਾਰ ਜ਼ਿੰਦਗੀ ਤੇ ਮੌਤ ਲੜਾਈ ਲੜ ਰਹੇ ਗੁਰਮੇਲ ਸਿੰਘ ਮੂਰਤੀਕਾਰ ਦੀ ਆਰਥਿਕ ਸਹਾਇਤਾ ਦੀ ਅਪੀਲ ਸਬੰਧੀ ਖਬਰ ਪ੍ਰਕਾਸ਼ਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਵੀ ਕੀਤੀ ਗਈ ਪ੍ਰੰਤੂ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ: ਮੀਡੀਆ ਸਾਹਮਣੇ ਆਈ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਬੀਬੀ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?