ਗੁਰਲਾਲ ਹੱਤਿਆ ਕਾਂਡ : ਫ਼ਰੀਦਕੋਟ ਪੁਲਸ ਨੇ ਦਿੱਲੀ ਤੋਂ ਇਕ ਸ਼ੂਟਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹਾਸਲ ਕੀਤਾ ਰਿਮਾਂਡ

Wednesday, Sep 29, 2021 - 09:15 PM (IST)

ਫ਼ਰੀਦਕੋਟ,(ਰਾਜਨ)- ਇਸੇ ਸਾਲ ਬੀਤੇ ਫ਼ਰਵਰੀ ਮਹੀਨੇ ਦੌਰਾਨ ਸ਼ਹਿਰ ਦੇ ਰਮਨੀਕ ਇਲਾਕੇ ’ਚ ਗੋਲੀਆਂ ਦਾ ਮੀਂਹ ਵਰ੍ਹਾ ਕੇ ਦਿਨ-ਦਿਹਾੜੇ ਕਤਲ ਕੀਤੇ ਗਏ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਗੁਰਲਾਲ ਭਲਵਾਨ ਹੱਤਿਆ ਮਾਮਲੇ ’ਚ ਸਥਾਨਕ ਪੁਲਸ ਵੱਲੋਂ ਸ਼ੂਟਰ ਅਮਿਤ ਕੁਮਾਰ ਛੋਟੂ ਨੂੰ ਅੱਜ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਕੋਲੋਂ ਪੁੱਛਗਿੱਛ ਕਰਨ ਲਈ 1 ਅਕਤੂਬਰ ਤੱਕ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ- ਅਮਿਤ ਸ਼ਾਹ ਨੂੰ ਮਿਲੇ ਕੈਪਟਨ ਅਮਰਿੰਦਰ, ਖੇਤੀ ਕਾਨੂੰਨਾਂ ਨੂੰ ਲੈ ਕੇ ਹੋਈ ਅਹਿਮ ਗੱਲਬਾਤ
ਇੱਥੇ ਇਹ ਦੱਸਣਯੋਗ ਹੈ ਕਿ ਗੁਰਲਾਲ ਹੱਤਿਆ ਮਾਮਲੇ ’ਚ ਜ਼ਿਲ੍ਹਾ ਪੁਲਸ ਵੱਲੋਂ 9 ਦੇ ਕਰੀਬ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ 2 ਸ਼ੂਟਰਾਂ ਛੋਟੂ ਤੇ ਰਾਜਨ ਨੂੰ ਦਿੱਲੀ ਕ੍ਰਾਈਮ ਬਰਾਂਚ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਤੋਂ ਪੁੱਛਗਿੱਛ ਕਰਨ ਲਈ ਜ਼ਿਲ੍ਹਾਂ ਪੁਲਸ ਵੱਲੋਂ ਦਿੱਲੀ ਤੋਂ ਫ਼ਰੀਦਕੋਟ ਵਿਖੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ ਕਾਨੂੰਨੀ ਕਾਰਵਾਈ ਪਹਿਲਾਂ ਵੀ ਅਮਲ ’ਚ ਲਿਆਂਦੀ ਗਈ ਸੀ ਪਰ ਉਸ ਵੇਲੇ ਇਨ੍ਹਾਂ ਸ਼ੂਟਰਾਂ ਨੂੰ ਖਾਸ ਕਾਰਨਾਂ ਕਰਕੇ ਦਿੱਲੀ ਪੁਲਸ ਪ੍ਰਸ਼ਾਸਨ ਨੇ ਫ਼ਰੀਦਕੋਟ ਭੇਜਣ ਤੋਂ ਨਾਂਹ ਕਰ ਦਿੱਤੀ ਸੀ। ਹਾਲ ਹੀ ’ਚ ਜ਼ਿਲਾ ਪੁਲਸ ਵੱਲੋਂ ਦੁਬਾਰਾ ਫਿਰ ਕੀਤੀ ਗਈ ਕਾਰਵਾਈ ਕਾਰਨ ਸ਼ੂਟਰ ਛੋਟੂ ਨੂੰ ਫ਼ਰੀਦਕੋਟ ਵਿਖੇ ਲਿਆ ਕੇ ਸਥਾਨਕ ਸੀ. ਜੇ. ਐੱਮ. ਦੀ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ, ਜਦਕਿ ਦੂਸਰੇ ਸ਼ੂਟਰ ਰਾਜਨ ਨੂੰ ਦਿੱਲੀ ਤੋਂ ਫ਼ਰੀਦਕੋਟ ਵਿਖੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ ਮੁੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਲਾਬੀ ਸੁੰਡੀ ਕਾਰਨ ਨਰਮੇ ਦੇ ਖਰਾਬੇ ਤੋਂ ਦੁਖੀ ਕਿਸਾਨ ਨੇ ਲਿਆ ਫਾਹਾ, ਮੌਤ
ਇਹ ਵੀ ਜ਼ਿਕਰਯੋਗ ਹੈ ਕਿ ਪੁਲਸ ਜਾਂਚ ਦੌਰਾਨ ਗੁਰਲਾਲ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਇਸ ਵੇਲੇ ਰਾਜਸਥਾਨ ਜੇਲ ’ਚ ਬੰਦ ਹੈ, ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਵਿਖੇ ਲਿਆਉਣ ਦੀਆ ਕੋਸ਼ਿਸ਼ਾਂ ਜਾਰੀ ਹਨ, ਜਦਕਿ ਗੁਰਲਾਲ ਹੱਤਿਆ ਮਾਮਲੇ ਦਾ ਮੁੱਖ ਸਾਜ਼ਿਸ਼ ਘੜਤਾ ਮੰਨਿਆਂ ਜਾਂਦਾ ਗੋਲਡੀ ਬਰਾੜ ਕੈਨੇਡਾ ’ਚ ਹੈ, ਜਿਸ ’ਤੇ ਇਹ ਦੋਸ਼ ਹੈ ਕਿ ਇਸ ਨੇ ਹਰਿਆਣਾ ਦੇ ਇਕ ਗੈਂਗਸਟਰ ਕਾਲਾ ਜਠੇੜੀ ਵੱਲੋਂ ਭੇਜੇ ਗਏ ਇਨ੍ਹਾਂ ਦੋਵਾਂ ਸ਼ੂਟਰਾਂ ਛੋਟੂ ਤੇ ਰਾਜਨ ਨੂੰ ਭੇਜ ਕੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ।


Bharat Thapa

Content Editor

Related News