ਔਜਲਾ ਦੇ ਹੱਕ ''ਚ ਆਈ ਪਤਨੀ, ਮੰਗੀਆਂ ਵੋਟਾਂ (ਵੀਡੀਓ)

Sunday, May 05, 2019 - 06:49 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਪਤਨੀ ਵੀ ਚੋਣ ਮੈਦਾਨ 'ਚ ਨਿੱਤਰ ਆਈ ਹੈ। ਮਿਸੇਜ ਔਜਲਾ ਨੇ ਮੇਨ ਹਾਲ ਬਾਜ਼ਾਰ ਅਤੇ ਅੰਮ੍ਰਿਤਸਰ ਦੇ ਹੋਰ ਅੰਦਰੂਨੀ ਇਲਾਕਿਆਂ 'ਚ ਚੋਣ ਪ੍ਰਚਾਰ ਕੀਤਾ ਤੇ ਜਨਤਾ ਤੋਂ ਆਪਣੇ ਪਤੀ ਲਈ 'ਚ ਵੋਟ ਮੰਗੇ। ਸ਼੍ਰੀਮਤੀ ਔਜਲਾ ਨੇ ਦੁਕਾਨਦਾਰਾਂ ਨੂੰ ਕਾਂਗਰਸ ਦੇ ਹੱਕ 'ਚ ਭੁਗਤਣ ਲਈ ਕਿਹਾ ਤਾਂ ਜੋ ਅੰਮ੍ਰਿਤਸਰ ਦੇ ਰਹਿੰਦੇ ਅਧੂਰੇ ਕੰਮ ਪੂਰੇ ਕੀਤੇ ਜਾ ਸਕਣ।
ਕੁਝ ਦਿਨ ਪਹਿਲਾਂ ਔਜਲਾ ਦੀ ਸੱਸ ਨੇ ਵੀ ਆਪਣੇ ਜਵਾਈ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਵੋਟਾਂ ਮੰਗੀਆਂ ਸਨ। ਦੱਸ ਦੇਈਏ ਕਿ ਇਸ ਵਾਰ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ।


author

Gurminder Singh

Content Editor

Related News