ਵਰਲਡ ਹੈਂਡੀਕੈਪ ਡੇਅ ਮੌਕੇ ਵੱਡੀ ਗਿਣਤੀ 'ਚ ਅੰਗਹੀਣਾਂ ਨੂੰ ਕਰਵਾਏ ਗੁ. ਸ੍ਰੀ ਬੇਰ ਸਾਹਿਬ ਦੇ ਦਰਸ਼ਨ

Tuesday, Dec 03, 2019 - 02:53 PM (IST)

ਵਰਲਡ ਹੈਂਡੀਕੈਪ ਡੇਅ ਮੌਕੇ ਵੱਡੀ ਗਿਣਤੀ 'ਚ ਅੰਗਹੀਣਾਂ ਨੂੰ ਕਰਵਾਏ ਗੁ. ਸ੍ਰੀ ਬੇਰ ਸਾਹਿਬ ਦੇ ਦਰਸ਼ਨ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਅੱਜ ਵਰਲਡ ਹੈਂਡੀਕੈਪ ਡੇਅ ਦੇ ਮੌਕੇ 'ਤੇ ਆਜ਼ਾਦ ਹੈਂਡੀਕੈਪ ਐਸੋਸੀਏਸ਼ਨ ਨਾਲ ਸੰਬੰਧਤ ਵੱਡੀ ਗਿਣਤੀ 'ਚ ਅੰਗਹੀਣ ਵਿਅਕਤੀਆਂ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਏ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜਰ ਅੱਜ ਸਵੇਰੇ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਵੱਲੋਂ ਵਿਸ਼ੇਸ਼ ਬੱਸ ਰਾਹੀਂ ਹਲਕਾ ਸੁਨਾਮ ਤੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਦਰਸ਼ਨ ਯਾਤਰਾ ਕਰਵਾਈ ਗਈ। 

PunjabKesari
ਇਸ ਸਮੇਂ ਵ੍ਹੀਲ ਚੇਅਰ 'ਤੇ ਸਵਾਰ ਹੋ ਕੇ ਬੱਸਾਂ ਰਾਹੀਂ ਪੁੱਜੇ 25 ਦੇ ਕਰੀਬ ਅੰਗਹੀਣ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਹਾਇਤਾ ਕਰਕੇ ਮੱਥਾ ਟਿਕਵਾਇਆ ਗਿਆ। ਇਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਗੁਰੂ ਕਾ ਲੰਗਰ ਵੀ ਛਕਿਆ।

PunjabKesari

ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਮੀਤ ਮੈਨੇਜਰ ਕੁਲਵੰਤ ਸਿੰਘ ਨੇ ਆਜ਼ਾਦ ਹੈਂਡੀਕੈਪ ਐਸੋਸੀਏਸ਼ਨ ਦੇ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਅਤੇ ਹੋਰਨਾਂ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ। ਇਸ ਸਮੇਂ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵੱਖਰੇ ਤੌਰ 'ਤੇ ਲੰਗਰ ਹਾਲ ਦੇ ਬਾਹਰ ਹੀ ਸਾਰੇ ਅੰਗਹੀਣ ਵਿਅਕਤੀਆਂ ਨੂੰ ਲੰਗਰ ਛਕਾਉਣ ਦੇ ਪ੍ਰਬੰਧ ਕੀਤੇ ਗਏ।


author

shivani attri

Content Editor

Related News