ਪਿੰਡ ਖੁੱਡੀ ਖੁਰਦ ਦੇ ਗੁਰੂ ਘਰ ’ਚ ਹੋਈ ਬੇਅਦਬੀ, ਅਣਪਛਾਤਾ ਵਿਅਕਤੀ ਸੀ.ਸੀ.ਟੀ.ਵੀ. ਕੈਮਰੇ ’ਚ ਹੋਇਆ ਕੈਦ

Sunday, Mar 07, 2021 - 11:51 AM (IST)

ਪਿੰਡ ਖੁੱਡੀ ਖੁਰਦ ਦੇ ਗੁਰੂ ਘਰ ’ਚ ਹੋਈ ਬੇਅਦਬੀ, ਅਣਪਛਾਤਾ ਵਿਅਕਤੀ ਸੀ.ਸੀ.ਟੀ.ਵੀ. ਕੈਮਰੇ ’ਚ ਹੋਇਆ ਕੈਦ

ਤਪਾ ਮੰਡੀ (ਸ਼ਾਮ,ਗਰਗ,ਮੇਸ਼ੀ):  ਸੂਬੇ ਅੰਦਰ ਬੇਅਦਬੀ ਦੀਆ ਘਟਨਾਵਾਂ ਵੱਧਣ ਕਾਰਨ ਜਿਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਮਨਚਲੇ ਸ਼ਰਾਰਤੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਕੁਝ ਅਜਿਹਾ ਹੀ ਥਾਣਾ ਤਪਾ ਦੇ ਪਿੰਡ ਖੁੱਡੀ ਖੁਰਦ ਦੇ ਇਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਣਪਛਾਤੇ ਵਿਅਕਤੀ ਵੱਲੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ ਬਠਿੰਡਾ ਦੇ ਗੱਭਰੂਆਂ ਨੇ ਢਾਈ ਲੱਖ 'ਚ ਤਿਆਰ ਕੀਤਾ ‘ਪੰਜਾਬ ਦਾ ਰਾਫੇਲ’,ਹਰ ਪਾਸੇ ਹੋ ਰਹੀ ਚਰਚਾ

ਜਾਣਕਾਰੀ ਅਨੁਸਾਰ ਪਿੰਡ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ ਕਰੀਬ 4 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਮੰਜੀ ਸਾਹਿਬ ਉਪਰ ਸ਼ੁਸੋਬਿਤ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਹੇਠਾਂ ਰੱਖ ਦਿੱਤਾ ਜਦਕਿ ਰੁਮਾਲਿਆਂ ਅਤੇ ਹੋਰ ਧਾਰਮਿਕ ਸਮੱਗਰੀ ਦੀ ਛੇੜਛਾੜ ਕਰਨ ਉਪਰੰਤ ਖੁਦ ਮੰਜੀ ਵਿਚ ਪੈ ਗਿਆ। ਉਕਤ ਘਟਨਾ ਗੁਰੂ ਘਰ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਵਿਚ ਕੈਦ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਜਦ ਉਕਤ ਘਟਨਾ ਵਾਪਰੀ ਤਦ ਗੁਰੂ ਘਰ ਦਾ ਗ੍ਰੰਥੀ ਪਿੰਡ ਵਿੱਚ ਕਿਸੇ ਘਰ ਪ੍ਰਕਾਸ਼ ਹੋਏ ਪਾਠ ਕਰਨ ਗਿਆ ਹੋਇਆ ਸੀ।

ਇਹ ਵੀ ਪੜ੍ਹੋ:  ਧਨੌਲਾ ਦੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਉਧਰ ਘਟਨਾ ਸਬੰਧੀ ਪਤਾ ਲੱਗਣ ’ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਮਾਮਲਾ ਸਬੰਧੀ ਪੁਲਸ ਨੂੰ ਜਾਣੂੰ ਕਰਵਾਇਆ ਤਾਂ ਤਪਾ ਦੀ ਪੁਲਸ ਪਾਰਟੀ  ਘਟਨਾ ਸਥਾਨ ’ਤੇ ਪੁੱਜੀ। ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਐਸ.ਐਸ.ਪੀ. ਸੰਦੀਪ ਗੋਇਲ ਨੇ ਮੌਕੇ ਤੇ ਪੁਲਸ ਪਾਰਟੀ ਸਮੇਤ ਪੁੱਜ ਕੇ ਸੀ.ਸੀ.ਟੀ.ਵੀ. ਫੁਟੇਜ ਨੂੰ ਖੰਗਾਲਣ ਲਈ ਡੀਵੀਆਰ ਸਮੇਤ ਹੋਰ ਸੁਰਾਗ ਇੱਕਠੇ ਕਰਕੇ ਨਾਲ ਲੈ ਕੇ ਗਏ ਹਨ। ਦੋਸ਼ੀ ਨੌਜਵਾਨ ਦੀ ਤਾਲਾਸ਼ ਜਾਰੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ  ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ


author

Shyna

Content Editor

Related News