ਗੁਰਦੁਆਰੇ 'ਚ ਲੱਗੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ, ਭਾਈ ਦਾਦੂਵਾਲ ਨੇ ਦਿੱਤੀ ਚਿਤਾਵਨੀ (ਵੀਡੀਓ)

06/16/2019 4:00:14 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਿੱਖ ਧਰਮ 'ਚ ਬਿਨਾਂ ਸ਼ੱਕ ਮੂਰਤੀ ਪੂਜਾ ਲਈ ਕੋਈ ਥਾਂ ਨਹੀਂ ਅਤੇ ਨਾ ਹੀ ਸਿੱਖ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ 'ਚ ਮੂਰਤੀਆਂ ਨੂੰ ਸਥਾਪਤ ਕੀਤਾ ਜਾ ਸਕਦਾ ਹੈ ਪਰ ਮੁਕਤਸਰ ਵਿਖੇ ਪਿੰਡ ਗੁਰੂਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਇਸ ਮੂਰਤੀ ਦੇ ਅੱਗੇ ਸਿੱਖ ਸੰਗਤ ਪਿਛਲੇ ਕਈ ਸਾਲਾਂ ਤੋਂ ਮੱਥਾ ਟੇਕਦੀ ਆ ਰਹੀ ਹੈ। ਜਾਣਕਾਰੀ ਅਨੁਸਾਰ ਕਰੀਬ 3-4 ਸਾਲਾਂ ਤੋਂ ਸਥਾਪਤ ਇਸ ਮੂਰਤੀ ਵੱਲ ਸ਼ਾਇਦ ਸ਼੍ਰੋਮਣੀ ਕਮੇਟੀ ਦਾ ਧਿਆਨ  ਨਹੀਂ ਗਿਆ ਪਰ ਹੁਣ ਜਦੋਂ ਇਹ ਮੂਰਤੀ ਸਭ ਦੀਆਂ ਨਜ਼ਰਾਂ 'ਚ ਆਈ ਤਾਂ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਨੂੰ ਸਿੱਖ ਮਰਿਆਦਾ ਦੇ ਉਲਟ ਦੱਸ ਦੇ ਹੋਏ ਇਸ ਨੂੰ ਗੁਰਦੁਆਰਾ ਸਾਹਿਬ 'ਚੋਂ ਹਟਾਉਣ ਦੀ ਗੱਲ ਕਹੀ।

PunjabKesari
ਉਧਰ ਦੂਜੇ ਪਾਸੇ ਇਸ ਸਬੰਧ 'ਚ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਕਿਹਾ ਕਿ ਇਹ ਮੂਰਤੀ ਕਿਸੇ ਸ਼ਰਧਾਲੂ ਵਲੋਂ ਇਥੇ ਸਥਾਪਤ ਕੀਤੀ ਗਈ ਸੀ ਪਰ ਇਸ ਦੀ ਪੂਜਾ ਨਹੀਂ ਹੁੰਦੀ। ਉਨ੍ਹਾਂ ਵਿਚਾਰ ਚਰਚਾ ਕਰਨ ਤੋਂ ਬਾਅਦ ਇਸ ਮੂਰਤੀ ਬਾਰੇ ਕੋਈ ਫੈਸਲਾ ਲੈਣ ਦੀ ਗੱਲ ਕਹੀ। ਗੁਰਦੁਆਰਾ ਸਾਹਿਬ 'ਚ ਸਥਾਪਤ ਇਸ ਮੂਰਤੀ ਨੂੰ ਹਟਾਇਆ ਜਾਂਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਲਾਂ ਤੋਂ ਸਥਾਪਤ ਇਸ ਮੂਰਤੀ ਬਾਰੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਨੂੰ ਜਾਣਕਾਰੀ ਹੀ ਨਹੀਂ ਤਾਂ ਨਾ ਹੀ ਕਿਸੇ ਪਿੰਡ ਦੇ ਸਿੱਖ ਨੇ ਇਸ 'ਤੇ ਕਿੰਤੂ-ਪ੍ਰੰਤੂ ਕੀਤਾ।


rajwinder kaur

Content Editor

Related News