ਗੁਰਦੁਆਰਾ ਸਾਹਿਬ ’ਚ ਹੋਣ ਲੱਗੀ ਸੀ ਬੇਅਦਬੀ ਦੀ ਘਟਨਾ, ਪਿੰਡ ਵਾਸੀਆਂ ਨੇ ਵਿਅਕਤੀ ਨੂੰ ਕੀਤਾ ਕਾਬੂ (ਵੀਡੀਓ)

Saturday, Oct 02, 2021 - 08:29 PM (IST)

ਗੁਰਦੁਆਰਾ ਸਾਹਿਬ ’ਚ ਹੋਣ ਲੱਗੀ ਸੀ ਬੇਅਦਬੀ ਦੀ ਘਟਨਾ, ਪਿੰਡ ਵਾਸੀਆਂ ਨੇ ਵਿਅਕਤੀ ਨੂੰ ਕੀਤਾ ਕਾਬੂ (ਵੀਡੀਓ)

ਭਾਦਸੋਂ (ਅਵਤਾਰ)-ਨਜ਼ਦੀਕ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਅੱਜ ਸਵੇਰੇ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ ਕੀਤੀ ਗਈ ਪਰ ਮੌਕੇ ’ਤੇ ਹੀ ਪਿੰਡ ਵਾਸੀਆਂ ਵੱਲੋਂ ਬੇਅਦਬੀ ਹੋਣ ਤੋਂ ਰੋਕ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਪਿੰਡ ਦਿੱਤੂਪੁਰ ਜੱਟਾਂ ਜੁੱਤੀ ਸਮੇਤ ਨੰਗੇ ਸਿਰ ਗੁਰਦੁਆਰਾ ਸਾਹਿਬ ਆਇਆ। ਪਾਠੀ ਸਿੰਘ ਕੀਰਤਨ ਕਰ ਰਹੇ ਸਨ ਤਾਂ ਉਕਤ ਵਿਅਕਤੀ ਜੁੱਤੀਆਂ ਸਮੇਤ ਉਸ ਕੋਲ ਚਲਾ ਗਿਆ।

 
ਗੁਰਦੁਆਰਾ ਸਾਹਿਬ 'ਚ ਹੋਣ ਲੱਗੀ ਸੀ ਬੇਅਦਬੀ ਦੀ ਘਟਨਾ, ਪਿੰਡ ਵਾਸੀਆਂ ਮੌਕੇ 'ਤੇ ਕਿਵੇਂ ਰੋਕਿਆ, ਦੇਖੋ CCTV FOOTAGE

ਗੁਰਦੁਆਰਾ ਸਾਹਿਬ 'ਚ ਹੋਣ ਲੱਗੀ ਸੀ ਬੇਅਦਬੀ ਦੀ ਘਟਨਾ, ਪਿੰਡ ਵਾਸੀਆਂ ਮੌਕੇ 'ਤੇ ਕਿਵੇਂ ਰੋਕਿਆ, ਦੇਖੋ CCTV FOOTAGE #Beadbightna #religionnews #Bhadsonghtna

Posted by JagBani on Saturday, October 2, 2021

ਇਹ ਵੀ ਪੜ੍ਹੋ : ਸੁਰਜੇਵਾਲਾ ਦਾ ਕੈਪਟਨ ਨੂੰ ਲੈ ਕੇ ਵੱਡਾ ਖੁਲਾਸਾ, 78 ਪਾਰਟੀ ਵਿਧਾਇਕਾਂ ਨੇ ਕਿਹਾ ਸੀ ਬਦਲੋ ਮੁੱਖ ਮੰਤਰੀ

ਇਸ ਦੌਰਾਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਰੁਮਾਲਾ ਸਾਹਿਬ ਚੁੱਕਣ ਲੱਗਾ ਤਾਂ ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਉਕਤ ਵਿਅਕਤੀ ਨੂੰ ਫੜ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਪਿੰਡ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।


author

Manoj

Content Editor

Related News